ਖ਼ੌਫਨਾਕ ਵਾਰਦਾਤ: ਦਵਾਈ ਦੇ ਬਹਾਨੇ ਘਰੋਂ ਗਈ ਵਿਆਹੁਤਾ ਦਾ ਪ੍ਰੇਮੀ ਨੇ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼

Friday, Apr 23, 2021 - 06:53 PM (IST)

ਖ਼ੌਫਨਾਕ ਵਾਰਦਾਤ: ਦਵਾਈ ਦੇ ਬਹਾਨੇ ਘਰੋਂ ਗਈ ਵਿਆਹੁਤਾ ਦਾ ਪ੍ਰੇਮੀ ਨੇ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼

ਬੱਧਨੀ ਕਲਾਂ, ਚੜਿੱਕ (ਜ. ਬ.) - ਇਕ ਵਿਆਹੁਤਾ ਜਨਾਨੀ, ਜੋ ਪਿੰਡ ਰਾਊਕੇ ਕਲਾਂ ਦੀ ਦੱਸੀ ਜਾ ਰਹੀ ਹੈ, ਦੀ ਕਤਲ ਕਰਕੇ ਝਾੜੀਆਂ ’ਚ ਸੁੱਟੀ ਹੋਈ ਲਾਸ਼ ਬੱਧਨੀ ਕਲਾਂ ਦੇ ਰਾਊਕੇ ਰੋਡ ਤੋਂ ਰਣੀਆਂ ਨਹਿਰ ਵਾਲੀ ਪੱਟੜੀ ’ਤੇ ਲਾਵਾਰਿਸ ਹਾਲਤ ’ਚ ਥਾਣਾ ਬੱਧਨੀ ਕਲਾਂ ਦੀ ਪੁਲਸ ਨੂੰ ਬਰਾਮਦ ਹੋਈ ਹੈ। ਪਤਾ ਲੱਗਾ ਹੈ ਕੇ ਸਵੇਰੇ 7 ਵਜੇ ਦੇ ਕਰੀਬ ਬੱਧਨੀ ਕਲਾਂ ਦੇ ਕੁਝ ਵਿਅਕਤੀ ਜਦੋਂ ਉਸ ਰਸਤੇ ਉੱਪਰੋਂ ਲੰਘ ਰਹੇ ਸਨ ਤਾਂ ਉਨ੍ਹਾਂ ਇਕ ਜਨਾਨੀ ਦੀ ਲਾਵਾਰਿਸ ਹਾਲਤ ’ਚ ਪਈ ਲਾਸ਼ ਦੇਖ ਕੇ ਥਾਣਾ ਬੱਧਨੀ ਕਲਾਂ ਦੀ ਪੁਲਸ ਨੂੰ ਸੂਚਿਤ ਕੀਤਾ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਸੂਚਨਾ ਮਿਲਣ ’ਤੇ ਥਾਣਾ ਮੁਖੀ ਕਰਮਜੀਤ ਸਿੰਘ ਢਿਲੋਂ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਲਾਸ਼ ਦੀ ਸ਼ਨਾਖਤ ਕਰਨ ’ਤੇ ਪਤਾ ਲੱਗਾ ਕਿ ਇਹ ਜਨਾਨੀ ਪਿੰਡ ਰਾਊਕੇ ਕਲਾਂ ਦੀ ਹੈ, ਜੋ ਕੱਲ ਦੁਪਹਿਰ ਸਮੇਂ ਤੋਂ ਆਪਣੇ ਘਰੋਂ ਗਾਇਬ ਹੈ। ਪੁਲਸ ਵੱਲੋਂ ਦਿੱਤੀ ਗਈ ਇਤਲਾਹ ’ਤੇ ਮੌਕੇ ਉੱਪਰ ਪਹੁੰਚੇ ਮ੍ਰਿਤਕਾ ਦੇ ਪਤੀ ਬਲਵੀਰ ਸਿੰਘ ਧੀਰਾ ਪੁੱਤਰ ਸੇਵਕ ਸਿੰਘ ਵਾਸੀ ਰਾਊਕੇ ਕਲਾਂ ਨੇ ਲਾਸ਼ ਦੀ ਸ਼ਨਾਖਤ ਕਰਦਿਆਂ ਪੁਸ਼ਟੀ ਕੀਤੀ ਕਿ ਇਹ ਲਾਸ਼ ਉਸ ਦੀ ਪਤਨੀ ਕਰਮਜੀਤ ਕੌਰ ਦੀ ਹੈ, ਜੋ ਬੀਤੇ ਕੱਲ ਤੋਂ ਘਰੋਂ ਦਵਾਈ ਲੈਣ ਦਾ ਬਹਾਨਾ ਬਣਾ ਕੇ ਬੱਧਨੀ ਕਲਾਂ ਆਈ ਸੀ। 

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਮ੍ਰਿਤਕਾ ਦੇ ਪਤੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਮਿਹਨਤ-ਮਜ਼ਦੂਰੀ ਅਤੇ ਲੇਬਰ ਦਾ ਕੰਮ ਕਰਕੇ ਗੁਜ਼ਾਰਾ ਕਰਦਾ ਹੈ। ਉਸ ਦੀ ਪਤਨੀ ਕਰਮਜੀਤ ਕੌਰ ਇਸ ਕਿਤੇ ਵਿੱਚ ਹੀ ਲੱਗੀ ਹੋਈ ਸੀ। ਇਸ ਦੌਰਾਨ ਉਸ ਦੇ ਬੱਧਨੀ ਕਲਾਂ ਦੇ ਇਕ ਮੁੰਡੇ ਸੇਵਕ ਸਿੰਘ ਪੁੱਤਰ ਲਾਲ ਸਿੰਘ ਨਾਲ ਪ੍ਰੇਮ ਸਬੰਧ ਬਣ ਗਏ ਅਤੇ ਸੇਵਕ ਸਿੰਘ ਦਾ ਉਨ੍ਹਾਂ ਦੇ ਘਰ ਆਉਣ ਜਾਣ ਬਣ ਗਿਆ। ਬੀਤੇ ਕੱਲ ਉਸ ਦੀ ਪਤਨੀ ਕਰਮਜੀਤ ਕੌਰ ਦਵਾਈ ਲਿਆਉਣ ਦਾ ਬਹਾਨਾ ਬਣਾ ਕੇ ਮੇਰੇ 10 ਸਾਲ ਦੇ ਬੇਟੇ ਨਾਲ ਘਰੋਂ ਬੱਧਨੀ ਕਲਾਂ ਆ ਗਈ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਗਈ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਮ੍ਰਿਤਕਾ ਦੇ ਪਤੀ ਨੇ ਕਿਹਾ ਕੇ ਮੇਰੇ ਬੇਟੇ ਜਿਸ ਨੂੰ ਉਹ ਨਾਲ ਲੈ ਕੇ ਗਈ ਸੀ, ਨੇ ਦੱਸਿਆ ਹੈ ਕੇ ਉਸ ਦੀ ਮਾਂ ਕਰਮਜੀਤ ਕੌਰ ਇਕ ਮੋਟਰ ’ਤੇ ਚਲੀ ਗਈ ਅਤੇ ਉਥੇ ਪਹੁੰਚ ਕੇ ਉਸ ਨੇ ਮੈਨੂੰ ਬਾਹਰ ਖੜਾ ਕਰ ਦਿੱਤਾ। ਆਪ ਮੋਟਰ ’ਤੇ ਬਣੀ ਕੋਠੀ ਅੰਦਰ ਵੜ ਗਈ। ਕੁਝ ਦੇਰ ਬਾਅਦ ਜਦੋਂ ਮੈਂ ਆਪਣੀ ਮਾਂ ਦੀਆਂ ਚੀਕਾਂ ਸੁਣੀਆਂ ਤਾਂ ਮੈਂ ਡਰਦਾ ਘਰ ਵਾਪਸ ਭੱਜ ਆਇਆ।

ਪੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ

ਪਤਾ ਲੱਗਾ ਹੈ ਕੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਤੇਜੀ ਨਾਲ ਕੀਤੀ ਜਾਂਚ ਦੌਰਾਨ ਮ੍ਰਿਤਕਾਂ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਵਾਸਤੇ ਵਰਤੀ ਗਈ ਇਕ ਅਲਟੋ ਕਾਰ ਪੁਲਸ ਨੇ ਕਬਜ਼ੇ ’ਚ ਲੈ ਲਈ। ਉਥੇ ਹੀ ਮ੍ਰਿਤਕਾ ਦੇ ਪ੍ਰੇਮੀ ਸੇਵਕ ਸਿੰਘ ਸਮੇਤ ਉਸ ਦੇ ਪਰਿਵਾਰ ਦੇ ਕਈ ਮੈਂਬਰ ਵੀ ਪੁਲਸ ਨੇ ਹਿਰਾਸਤ ਲੈ ਲਏ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕਾ ਆਪਣੇ ਪ੍ਰੇਮੀ ਦੀ ਕੁਝ ਦਿਨ ਪਹਿਲਾਂ ਹੋਈ ਮੰਗਨੀ ਤੋਂ ਬਹੁਤ ਦੁਖੀ ਸੀ ਅਤੇ ਉਸ ਉੱਪਰ ਮੰਗਨੀ ਤੋੜਣ ’ਤੇ ਆਪਣੇ ਨਾਲ ਵਿਆਹ ਕਰਾਉਣ ਲਈ ਦਬਾਅ ਪਾ ਰਹੀ ਸੀ, ਜਿਸ ’ਤੇ ਉਸ ਦੇ ਪ੍ਰੇਮੀ ਸੇਵਕ ਸਿੰਘ ਦਾ ਪਰਿਵਾਰ ਬੇਹੱਦ ਖਫਾ ਸੀ।

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?

ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਹੈ ਮ੍ਰਿਤਕਾ ਦੇ ਪਤੀ ਵਲੋਂ ਦਿੱਤੇ ਗਏ ਬਿਆਨਾਂ ਨੂੰ ਗੰਭੀਰਤਾਂ ਨਾਲ ਲੈਂਦਿਆਂ ਥਾਣਾ ਬੱਧਨੀ ਕਲਾਂ ਵਿਖੇ ਸੇਵਕ ਸਿੰਘ ਪੁੱਤਰ ਲਾਲ ਸਿੰਘ ਵਾਸੀ ਬੱਧਨੀ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ। ਥਾਣਾ ਮੁਖੀ ਨੇ ਕਿਹਾ ਕਿ ਇਸ ਮਾਮਲੇ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।


author

rajwinder kaur

Content Editor

Related News