ਵ੍ਹੀਲ ਚੇਅਰ 'ਤੇ ਚੌਕੇ-ਛੱਕੇ ਲਾਉਣ ਵਾਲੇ ਖਿਡਾਰੀ ਦੇ ਜਜ਼ਬੇ ਨੂੰ ਸਲਾਮ, ਅੱਜ ਦੁੱਧ ਵੇਚ ਕਰ ਰਿਹੈ ਗੁਜ਼ਾਰਾ

Monday, Jul 06, 2020 - 02:02 PM (IST)

ਵ੍ਹੀਲ ਚੇਅਰ 'ਤੇ ਚੌਕੇ-ਛੱਕੇ ਲਾਉਣ ਵਾਲੇ ਖਿਡਾਰੀ ਦੇ ਜਜ਼ਬੇ ਨੂੰ ਸਲਾਮ, ਅੱਜ ਦੁੱਧ ਵੇਚ ਕਰ ਰਿਹੈ ਗੁਜ਼ਾਰਾ

ਮੋਗਾ (ਵਿਪਨ ਓਂਕਾਰਾ) : ਮੋਗਾ ਦੇ ਨਜ਼ਦੀਕੀ ਪਿੰਡ ਮੇਹਰੋ ਦਾ ਰਹਿਣ ਵਾਲਾ 47 ਸਾਲਾ ਨੌਜਵਾਨ ਜੋ ਕਿ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੈ, ਨੇ ਜ਼ਿੰਦਗੀ 'ਚ ਕਦੇ ਹਾਰ ਨਹੀਂ ਮੰਨੀ। 12ਵੀਂ ਪਾਸ ਕਰਨ ਤੋਂ ਬਾਅਦ ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਰਗੇ ਨੌਜਵਾਨਾਂ ਨੂੰ ਵ੍ਹੀਲ ਚੇਅਰ 'ਤੇ ਬੈਠ ਕੇ ਕ੍ਰਿਕਟ ਖੇਡਦੇ ਦੇਖਿਆ ਤਾਂ ਉਸ ਦੇ ਮਨ 'ਚ ਇੱਛਾ ਜਾਗੀ। ਉਸ ਨੇ ਵ੍ਹੀਲਚੇਅਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵੀਰ ਸੰਧੂ ਨਾਲ ਸੰਪਰਕ ਕੀਤਾ ਅਤੇ ਚੰਡੀਗੜ੍ਹ ਪਹੁੰਚ ਗਿਆ, ਜਿਥੇ ਕ੍ਰਿਕਟ ਖੇਡਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਕੁਝ ਮਹੀਨੇ ਦੀ ਮਿਹਨਤ ਬਾਅਦ ਸਾਲ 2019 'ਚ ਉਸ ਨੇ ਪਹਿਲਾਂ ਮੈਚ ਖੇਡਿਆ, ਜਿਸ 'ਚ ਭਾਰਤ ਦੀ ਟੀਮ ਨੇ ਉਤਰ-ਪ੍ਰਦੇਸ਼ ਦੀ ਟੀਮ ਨੂੰ ਹਰਾਇਆ। ਉਸ ਨੇ ਇਸ ਮੈਚ 'ਚ 49 ਦੌੜਾਂ ਬਣਾ ਕੇ ਮੈਨ ਆਫ ਦਿ ਮੈਚ ਦਾ ਸਹਿਰਾ ਆਪਣੇ ਸਿਰ ਬੰਨ੍ਹਿਆ। 

PunjabKesariਇਹ ਵੀ ਪੜ੍ਹੋਂ : ਬਾਬਾ ਰਾਮਦੇਵ ਨੂੰ ਵੀ ਮਾਤ ਪਾਉਂਦੀ ਹੈ ਇਹ ਬੇਬੇ, ਤਸਵੀਰਾਂ ਵੇਖ ਹੋ ਜਾਵੋਗੇ ਹੈਰਾਨ

ਨਿਰਮਲ ਸਿੰਘ ਨੇ ਦੱਸਿਆ ਕਿ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ। ਹੁਣ ਤੱਕ ਉਹ 20 ਮੈਚ ਖੇਡ ਚੁੱਕਾ ਹੈ ਪਰ ਅੱਜ ਤੱਕ ਉਸ ਨੇ ਕਦੀ ਸਰਕਾਰ ਕੋਲੋਂ ਮਦਦ ਨਹੀਂ ਮੰਗੀ। ਅੱਜ ਵੀ ਉਹ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰ ਚਲਾ ਰਿਹਾ ਹੈ। ਨਿਰਮਲ ਦੀ ਮਾਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸੀ, ਜਿਥੇ ਕਿਸੇ ਮਾਮਲੇ 'ਚ ਉਸ ਨੂੰ ਜੇਲ ਹੋ ਗਈ।

PunjabKesariਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਦਾ ਗੁਜਾਰਾ ਕਰਨ ਲਈ ਪਸ਼ੂ ਰੱਖ ਲਏ ਅਤੇ ਹੁਣ ਉਹ ਦੁੱਖ ਵੇਚ ਕੇ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ 5 ਸਾਲ ਦੀ ਉਮਰ 'ਚ ਹੀ ਨਿਰਮਲ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ। ਅੱਜ ਉਹ ਪਸ਼ੂਆਂ ਦੀ ਦੇਖਭਾਲ ਕਰ ਰਿਹਾ ਹੈ ਤੇ ਸਾਰਾ ਕੰਮ ਖੁਦ ਕਰਦਾ ਹੈ। 

ਇਹ ਵੀ ਪੜ੍ਹੋਂ : ਬੈਨ ਕੀਤੀ 'tik tok' ਨੂੰ ਚਲਾਉਣ ਲਈ ਲਈ ਨੌਜਵਾਨਾਂ ਨੇ ਬਾਣੀ ਜੁਗਾੜੂ ਤਕਨੀਕ

PunjabKesari


author

Baljeet Kaur

Content Editor

Related News