ਹੁਣ ਤਾਂ ਪਿਆਜ਼ ਖਰੀਦਣ 'ਤੇ ਹੀ ਅੱਖਾਂ 'ਚੋਂ ਆ ਰਹੇ ਹਨ 'ਹੰਝੂ'

Monday, Sep 30, 2019 - 10:03 AM (IST)

ਹੁਣ ਤਾਂ ਪਿਆਜ਼ ਖਰੀਦਣ 'ਤੇ ਹੀ ਅੱਖਾਂ 'ਚੋਂ ਆ ਰਹੇ ਹਨ 'ਹੰਝੂ'

ਮੋਗਾ (ਵਿਪਨ) - ਪੰਜਾਬ ਦੇ ਨਾਲ-ਨਾਲ ਬੀਤੇ ਦਿਨਾਂ ਤੋਂ ਦੂਸਰੇ ਸੂਬਿਆਂ 'ਚ ਪਈ ਤੇਜ਼ ਬਾਰਿਸ਼ ਕਾਰਨ ਜਿਥੇ ਕਿਸਾਨਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਆਮ ਲੋਕ ਵੀ ਬਹੁਤ ਪਰੇਸ਼ਾਨ ਹੋ ਰਹੇ ਹਨ। ਬਾਰਿਸ਼ ਨੇ ਆਮ ਲੋਕਾਂ ਦੇ ਘਰ ਦੀ ਰਸੋਈ ਦਾ ਬਜਟ ਹਿੱਲਾ ਕੇ ਰੱਖ ਦਿੱਤਾ ਹੈ, ਕਿਉਂਕਿ ਅੱਜ ਸਬਜ਼ੀਆਂ ਦੇ ਭਾਅ ਤਿੰਨ ਗੁਣਾ ਵੱਧ ਗਏ ਹਨ। ਜਾਣਕਾਰੀ ਅਨੁਸਾਰ ਜੋ ਸਬਜ਼ੀ ਕੁਝ ਦਿਨ ਪਹਿਲਾਂ 20 ਰੁਪਏ ਕਿਲੋ ਮਿਲ ਰਹੀ ਸੀ, ਹੁਣ ਉਸ ਦਾ ਭਾਅ 40 ਤੋਂ 50 ਰੁਪਏ ਕਿਲੋ ਹੋ ਗਿਆ। ਮਟਰ 120, ਗੋਭੀ-ਪਿਆਜ਼ 65 ਰੁਪਏ ਕਿਲੋ ਹੋ ਗਿਆ ਹੈ।

'ਜਗਬਾਣੀ' ਦੀ ਟੀਮ ਵਲੋਂ ਜਦੋਂ ਮੋਗਾ ਸਬਜ਼ੀ ਮੰਡੀ 'ਚ ਜਾਇਜ਼ਾ ਲਿਆ ਗਿਆ ਤਾਂ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਬਜ਼ੀਆਂ ਦੇ ਵੱਧ ਰਹੇ ਭਾਅ ਕਾਰਨ ਰਸੋਈ ਦਾ ਬਜਟ ਵਿਗੜ ਗਿਆ। ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਮਾਰਕਿਟ 'ਚ ਗ੍ਰਾਹਕ ਆਉਣਾ ਘੱਟ ਗਿਆ, ਜਿਸ ਕਾਰਨ ਮਾਰਕਿਟ ਸੁੰਨ੍ਹੀ ਹੋ ਗਈ। ਦੂਜੇ ਪਾਸੇ ਸਬਜ਼ੀਆਂ ਦੀ ਵਿਕਰੀ ਨਾ ਹੋਣ ਕਾਰਨ ਦੁਕਾਨਦਾਰ ਵੀ ਪਰੇਸ਼ਾਨ ਹੋ ਰਹੇ ਹਨ। ਦੱਸ ਦੇਈਏ ਕਿ ਪਹਿਲਾਂ ਤਾਂ ਪਿਆਜ਼ ਕੱਟਣ 'ਤੇ ਅੱਖਾਂ 'ਚ ਹੰਝੂ ਆਉਂਦੇ ਸਨ ਪਰ ਹੁਣ ਤਾਂ ਖਰੀਦਿਣ 'ਤੇ ਅੱਖਾਂ 'ਚ ਹੰਝੂ ਆ ਰਹੇ ਹਨ।  


author

rajwinder kaur

Content Editor

Related News