ਮੋਗਾ ਜ਼ਿਲ੍ਹੇ ਨਾਲ ਸਬੰਧਿਤ ਭਾਰਤੀ ਫੌਜੀ ਜਵਾਨ ਡੁੱਬਣ ਕਾਰਨ ਹੋਇਆ ਸ਼ਹੀਦ

Wednesday, Sep 02, 2020 - 08:36 PM (IST)

ਮੋਗਾ ਜ਼ਿਲ੍ਹੇ ਨਾਲ ਸਬੰਧਿਤ ਭਾਰਤੀ ਫੌਜੀ ਜਵਾਨ ਡੁੱਬਣ ਕਾਰਨ ਹੋਇਆ ਸ਼ਹੀਦ

ਮੋਗਾ,(ਗੋਪੀ ਰਾਉੂਕੇ) : ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਮਹਿਰੋਂ ਦੇ ਫੌਜੀ ਜਵਾਨ ਪਰਮਿੰਦਰ ਸਿੰਘ (22) ਦੇ ਸਿਖਲਾਈ ਦੌਰਾਨ ਤਲਾਅ 'ਚ ਡੁੱਬਣ ਕਰ ਕੇ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਝਾਰਖੰਡ ਦੇ ਰਾਮਗੜ੍ਹ ਖ਼ੇਤਰ 'ਚ ਫੌਜੀ ਸਿਖਲਾਈ ਕੇਂਦਰ 'ਚ ਸਿੱਖ ਰੈਜੀਮੈਂਟਲ (ਐਸ. ਆਰ. ਸੀ.) ਦੇ ਨੌਜਵਾਨਾਂ ਨਾਲ ਸਿਖਲਾਈ ਤੈਰਾਕ ਦੀ ਸਿਖਲਾਈ ਲੈ ਰਿਹਾ ਪਰਮਿੰਦਰ ਬਾਕਸਿੰਗ ਦਾ ਚੰਗਾ ਖਿਡਾਰੀ ਸੀ। ਪਰਮਿੰਦਰ ਦੇ ਸ਼ਹੀਦ ਹੋਣ ਦੀ ਖ਼ਬਰ ਅੱਜ ਜਦੋਂ ਪਿੰਡ ਪੁੱਜੀ ਤਾਂ ਸਮੁੱਚੇ ਪਿੰਡ 'ਚ ਮਾਤਮ ਛਾ ਗਿਆ। ਦੱਸਣਯੋਗ ਹੈ ਕਿ 4 ਵਰ੍ਹੇ ਪਹਿਲਾਂ ਪਰਮਿੰਦਰ ਫੌਜ ਵਿਚ ਭਰਤੀ ਹੋਇਆ ਸੀ ਤੇ ਹੁਣ ਇਹ ਫੌਜੀ ਕੈਂਪ ਵਿਚ ਤੈਰਾਕੀ ਅਤੇ ਬਾਕਸਿੰਗ ਦੀ ਸਿਖਲਾਈ ਹਾਸਲ ਕਰ ਰਿਹਾ ਸੀ। ਪਰਮਿੰਦਰ ਦੀ ਮ੍ਰਿਤਕ ਦੇਹ ਅੱਜ 3 ਸਤੰਬਰ ਨੂੰ ਦੁਪਹਿਰ ਬਾਅਦ ਪਿੰਡ ਪੁੱਜੇਗੀ, ਜਿਥੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਹੋਵੇਗਾ।


author

Deepak Kumar

Content Editor

Related News