‘ਆਪ’ ਆਗੂ ਦੇ ਟਵੀਟ ਮਗਰੋਂ ਭਖੀ ਸਿਆਸਤ, ਕਿਹਾ- ਸੋਨੂੰ ਸੂਦ ਦੀ ਭੈਣ ਮੋਗਾ ਤੋਂ ਹੋ ਸਕਦੀ ਹੈ ਉਮੀਦਵਾਰ
Thursday, Aug 26, 2021 - 09:07 PM (IST)
ਮੋਗਾ(ਗੋਪੀ ਰਾਊਕੇ)- ਫ਼ਿਲਮੀ ਅਦਾਕਾਰ ਅਤੇ ਸ਼ੋਸ਼ਲ ਕੰਮ ਕਰਨ ਕਰ ਕੇ ਵਿਸ਼ਵ ਪੱਧਰ ’ਤੇ ਵਿਲੱਖਣ ਪਹਿਚਾਣ ਰੱਖਦੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ੍ਹਨ ਦੀਆਂ ਅਟਕਲਾਂ ਦੇ ਦਰਮਿਆਨ ਅੱਜ ਆਮ ਆਦਮੀ ਪਾਰਟੀ ਦਿੱਲੀ ਸਟੇਟ ਦੇ ਸੋਸ਼ਲ ਮੀਡੀਆ ਸੈੱਲ ਦੇ ਆਗੂ ਯੋਗੇਸ ਸ਼ਰਮਾ ਨੇ ਇਹ ਟਵੀਟ ਕਰ ਕੇ ਮੋਗਾ ਦੀ ਸਿਆਸਤ ਵਿਚ ‘ਹੜਕੰਪ’ ਮਚਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮਾਲਵਿਕਾ ਸੂਦ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਮੋਗਾ ਤੋਂ ਵਿਧਾਨ ਸਭਾ ਚੋਣ ਲੜ੍ਹ ਸਕਦੀ ਹਨ।
ਇਹ ਵੀ ਪੜ੍ਹੋ- ਕੈਬਨਿਟ ਵੱਲੋਂ PSCFC ਤੇ ਬੈਕਫਿਨਕੋ ਦੇ ਕਰਜ਼ਦਾਰਾਂ ਨੂੰ 62.46 ਕਰੋੜ ਰੁਪਏ ਦੀ ਕਰਜ਼ਾ ਰਾਹਤ ਨੂੰ ਮਨਜ਼ੂਰੀ
ਇਸ ਮਾਮਲੇ ਸਬੰਧੀ ਜਦੋਂ ਮਾਲਵਿਕਾ ਸੂਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਬੰਦ ਹੋਣ ਕਰ ਕੇ ਸੰਪਰਕ ਸਥਾਪਿਤ ਨਹੀਂ ਹੋ ਸਕਿਆ, ਪਰੰਤੂ ਸੂਦ ਪਰਿਵਾਰ ਦੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਮਾਲਵਿਕਾ ਸੂਦ ਆਪਣੇ ਭਰਾ ਸੋਨੂੰ ਸੂਦ ਕੋਲ ਮੁੰਬਈ ਗਏ ਹੋਏ ਹਨ ਅਤੇ ਉਨ੍ਹਾਂ ਦੀ 27 ਅਤੇ 28 ਅਗਸਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤਾਂ ਜ਼ਰੂਰ ਤੈਅ ਹੋਈ ਹੈ, ਪਰੰਤੂ ਚੋਣ ਲੜ੍ਹਨ ਸਬੰਧੀ ਹਾਲੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ- ਕਿਸਾਨੀ ਸੰਘਰਸ਼ ’ਚ ਇੱਕ ਹੋਰ ਕਿਸਾਨ ਨੇ ਗੁਆਈ ਜਾਨ
ਜਿਕਰਯੋਗ ਹੈ ਕਿ ਪਾਰਟੀ ਵੱਲੋਂ ਮੋਗਾ ਵਿਧਾਨ ਸਭਾ ਹਲਕੇ ਲਈ ਲੰਮੇਂ ਸਮੇਂ ਤੋਂ ਕੰਮ ਕਰ ਰਹੇ ਆਗੂ ਨਵਦੀਪ ਸੰਘਾ ਨੂੰ ਹਲਕਾ ਇੰਚਾਰਜ਼ ਲਗਾਇਆ ਗਿਆ ਹੈ ਅਤੇ ਉਹ ਹੀ ਪਾਰਟੀ ਦਾ ਕੰਮ ਦੇਖਦੇ ਹਨ, ਉਂਝ ਇਸ ਹਲਕੇ ਤੋਂ ਹੋਰ ਵੀ ਕਈ ਦਾਅਵੇਦਾਰ ਹਨ।