ਲੁਧਿਆਣਾ ਅਦਾਲਤ ਕੰਪਲੈਕਸ ’ਚ ਹੋਈ ਘਟਨਾ ਦੇ ਬਾਅਦ ਸੁਰੱਖਿਆ ਦੇ ਮਾਮਲੇ ’ਚ ਪੁਲਸ ਹੋਈ ਚੌਕੰਨੀ

Friday, Dec 24, 2021 - 11:46 AM (IST)

ਲੁਧਿਆਣਾ ਅਦਾਲਤ ਕੰਪਲੈਕਸ ’ਚ ਹੋਈ ਘਟਨਾ ਦੇ ਬਾਅਦ ਸੁਰੱਖਿਆ ਦੇ ਮਾਮਲੇ ’ਚ ਪੁਲਸ ਹੋਈ ਚੌਕੰਨੀ

ਮੋਗਾ (ਸੰਦੀਪ ਸ਼ਰਮਾ) : ਵੀਰਵਾਰ ਦੀ ਦੁਪਹਿਰ ਲੁਧਿਆਣਾ ਅਦਾਲਤ ਕੰਪਲੈਕਸ ਵਿਚ ਬੰਬ ਧਮਾਕੇ ਦੀ ਹੋਈ ਘਟਨਾ ਦੇ ਬਾਅਦ ਜ਼ਿਲ੍ਹਾ ਪੁਲਸ ਨੇ ਵੀ ਮੋਗਾ ਦੇ ਕੋਰਟ ਕੰਪਲੈਕਸ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਕੀਤੀ ਹੈ। ਇਸ ਮਾਮਲੇ ਵਿਚ ਡੀ. ਐੱਸ. ਪੀ. ਸਿਟੀ ਜਸ਼ਨਦੀਪ ਸਿੰਘ ਨੇ ਥਾਣਾ ਸਿਟੀ ਦੇ ਥਾਣਾ ਮੁਖੀ ਨਾਲ ਕੋਰਟ ਕੰਪਲੈਕਸ ਵਿਚ ਪਹੁੰਚ ਕੇ ਇੱਥੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੋਰਟ ਕੰਪਲੈਕਸ ਵਿਚ ਐਂਟਰੀ ਅਤੇ ਐਗਜਿਟ ਦੇ ਰਸਤਿਆਂ ’ਤੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਸਕਿਓਰਿਟੀ ਸਟਾਫ਼ ਨੂੰ ਅਲਰਟ ਕਰਦੇ ਹੋਏ ਅਤੇ ਲੁਧਿਆਣਾ ਵਿਚ ਵਾਪਰੀ ਘਟਨਾ ਨੂੰ ਦੇਖਦੇ ਹੋਏ ਪੂਰੀ ਤਰ੍ਹਾਂ ਨਾਲ ਚੌਕੰਨਾ ਰਹਿਣ ਦੀਆਂ ਹਦਾਇਤਾਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜ਼ਿਲ੍ਹਾ ਸੈਸ਼ਨ ਜੱਜ ਦੇ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ।


author

Babita

Content Editor

Related News