ਮੋਗਾ ਪੁਲਸ ਨੇ ਬੱਧਨੀ ਕਲਾਂ ਦੇ ਨਸ਼ਾ ਸਮੱਗਲਰ ਦੀ ਜ਼ਾਇਦਾਦ ਕੀਤੀ ਫਰੀਜ਼

Thursday, Jun 19, 2025 - 12:35 PM (IST)

ਮੋਗਾ ਪੁਲਸ ਨੇ ਬੱਧਨੀ ਕਲਾਂ ਦੇ ਨਸ਼ਾ ਸਮੱਗਲਰ ਦੀ ਜ਼ਾਇਦਾਦ ਕੀਤੀ ਫਰੀਜ਼

ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੇ ਰਣੀਆ (ਬੱਧਨੀ ਕਲਾਂ) ਦੇ ਇਕ ਨਸ਼ਾ ਸਮੱਗਲਰ ਦੀ ਜ਼ਾਇਦਾਦ ਫਰੀਜ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਤਸਕਰ ਜਸਵਿੰਦਰ ਸਿੰਘ ਉਰਫ਼ ਹੈਪੀ ਵਾਸੀ ਪਿੰਡ ਰਾਣੀਆ ਵਿਰੁੱਧ ਤਿੰਨ ਮਾਮਲੇ ਦਰਜ ਕੀਤੇ ਗਏ ਹਨ।

ਇਸ ਸਬੰਧੀ ਪੁਲਸ ਵੱਲੋਂ ਸਬੰਧਤ ਅਥਾਰਟੀ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਸੀ, ਜਿਸ ’ਤੇ ਡੀ. ਐੱਸ. ਪੀ. ਨੇ ਅੱਜ ਕਾਰਵਾਈ ਕੀਤੀ ਹੈ। ਨਿਹਾਲ ਸਿੰਘ ਵਾਲਾ ਅਨਵਰ ਅਲੀ ਅਤੇ ਬੱਧਨੀ ਕਲਾਂ ਥਾਣੇ ਦੇ ਮੁਖੀ ਗੁਰਤੇਜ ਸਿੰਘ ਨੇ ਹੋਰ ਪੁਲਸ ਅਧਿਕਾਰੀਆਂ ਨਾਲ ਮਿਲ ਕੇ ਪਿੰਡ ਰਣੀਆ ਵਿਚ ਕਥਿਤ ਸਮੱਗਲਰ ਦੀ 17 ਲੱਖ 31 ਹਜ਼ਾਰ ਰੁਪਏ ਦੀ ਜ਼ਾਇਦਾਦ ਤੋਂ ਇਲਾਵਾ ਇਕ ਪਲਸਰ ਮੋਟਰਸਾਈਕਲ ਵੀ ਜ਼ਬਤ ਕਰ ਲਿਆ। ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਉਕਤ ਜ਼ਾਇਦਾਦ 68-ਐਫ ਐਨ.ਡੀ.ਪੀ.ਐਸ ਐਕਟ ਤਹਿਤ ਜ਼ਬਤ ਕਰ ਦਿੱਤੀ ਗਈ ਹੈ ਅਤੇ ਜ਼ਾਰੀ ਕਰਨ ਦੇ ਹੁਕਮਾਂ ਦੀ ਇਕ ਕਾਪੀ ਉਸ ਦੇ ਘਰ ਦੇ ਸਾਹਮਣੇ ਚਿਪਕਾਈ ਗਈ ਹੈ।


author

Gurminder Singh

Content Editor

Related News