ਮੋਗਾ ਪੁਲਸ ਦੀ ਵੱਡੀ ਕਾਰਵਾਈ, ਦੋ ਤਸਕਰ ਹਥਿਆਰਾਂ ਸਮੇਤ ਗ੍ਰਿਫ਼ਤਾਰ

Tuesday, Jun 24, 2025 - 06:05 PM (IST)

ਮੋਗਾ ਪੁਲਸ ਦੀ ਵੱਡੀ ਕਾਰਵਾਈ, ਦੋ ਤਸਕਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਮੋਗਾ (ਕਸ਼ਿਸ਼ ਸਿੰਗਲਾ) : ਸੀ. ਆਈ. ਏ. ਸਟਾਫ ਮੋਗਾ ਵੱਲੋਂ 310 ਗ੍ਰਾਮ ਹੈਰੋਇਨ, 2 ਨਜਾਇਜ ਅਸਲਿਆਂ, 40 ਹਜ਼ਾਰ ਰੁਪਏ ਡਰੱਗ ਮਨੀ ਅਤੇ ਇਕ ਕਾਰ ਸਮੇਤ 2 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਡੀ. ਸੁੱਖਅਮ੍ਰਿਤ ਸਿੰਘ ਉੱਪ ਕਪਤਾਨ ਪੁਲਸ (ਡੀ) ਨੇ ਦੱਸਿਆ ਕਿ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸੀ.ਆਈ.ਏ ਸਟਾਫ ਮੋਗਾ ਦੀ ਪੁਲਸ ਵੱਲੋਂ 2 ਸਮੱਗਲਰਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 310 ਗ੍ਰਾਮ ਹੈਰੋਇਨ, ਦੋ ਨਜਾਇਜ਼ ਅਸਲੇ (ਇਕ ਪਿਸਟਲ ਦੇਸੀ 30 ਬੋਰ ਅਤੇ ਇਕ ਕੱਟਾ 315 ਬੋਰ), 40 ਹਜ਼ਾਰ ਰੁਪਏ ਡਰੰਗ ਮਨੀ ਅਤੇ ਕਾਰ ਰੰਗ ਸਿਲਵਰ ਬਰਾਮਦ ਕੀਤੀ। 

ਉਨ੍ਹਾਂ ਦੱਸਿਆ ਕਿ ਕਾਬੂ ਕੀਤੀ ਮਹਿਲਾ ਕਰਮਵੀਰ ਕੌਰ ਕਿਰਨਾ ਅਤੇ ਆਕਾਸ਼ਦੀਪ ਸਿੰਘ ਉਰਫ ਨਿੱਕਾ 'ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰਮਵੀਰ ਕੌਰ ਉਰਫ ਕਿਰਨਾ ਪਤਨੀ ਬਲਤੇਜ ਸਿੰਘ ਵਾਸੀ ਭਲੂਰ ਜ਼ਿਲਾ ਮੋਗਾ ਹਾਲ ਨਵੀਂ ਦਾਣਾ ਮੰਡੀ ਮੋਗਾ ਅਤੇ ਅਕਾਸ਼ਦੀਪ ਸਿੰਘ ਉਰਫ ਨਿੱਕਾ ਪੁੱਤਰ ਕੁਲਵੰਤ ਸਿੰਘ ਵਾਸੀ ਲਧਾਈਕੇ ਜ਼ਿਲਾ ਮੋਗਾ ਜੋ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਨ੍ਹਾਂ ਪਾਸ ਨਜਾਇਜ਼ ਅਸਲੇ ਵੀ ਹਨ, ਜੋ ਅੱਜ ਵੀ ਕਾਰ 'ਤੇ ਸਵਾਰ ਹੋ ਕੇ ਨੇੜੇ ਲਿੰਕ ਰੋਡ ਪਿੰਡ ਮੱਲੇਆਣਾ ਬਾਈਪਾਸ ਮੇਨ ਹਾਈਵੇਅ ਮੋਗਾ-ਬਰਨਾਲਾ ਬਾ ਹੱਦ ਰਕਬਾ ਬੱਧਨੀ ਕਲਾਂ ਪਾਸ ਖੜ੍ਹੇ ਹੈਰੋਇਨ ਵੇਚਣ ਲਈ ਗਾਹਕਾ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੁਲਸ ਨੇ ਦੱਸੀ ਜਗ੍ਹਾ 'ਤੇ ਰੇਡ ਕਰਕੇ ਕਰਮਵੀਰ ਕੌਰ ਉਰਫ ਕਿਰਨਾ ਅਤੇ ਦੋਸ਼ੀ ਅਕਾਸ਼ਦੀਪ ਸਿੰਘ ਉਰਫ ਨਿੱਕਾ ਨੂੰ ਕਾਬੂ ਕਰ ਲਿਆ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 


author

Gurminder Singh

Content Editor

Related News