ਜ਼ਮੀਨ ਵਿਵਾਦ ਸਬੰਧੀ ਕੀਤੀ ਹਵਾਈ ਫਾਇਰਿੰਗ

Wednesday, Jun 18, 2025 - 06:11 PM (IST)

ਜ਼ਮੀਨ ਵਿਵਾਦ ਸਬੰਧੀ ਕੀਤੀ ਹਵਾਈ ਫਾਇਰਿੰਗ

ਮੋਗਾ (ਆਜ਼ਾਦ) : ਧਰਮਕੋਟ ਦੇ ਬੱਡੂਵਾਲਾ ਰੋਡ ਦੇ ਰਹਿਣ ਵਾਲੇ ਕਾਬਲ ਸਿੰਘ ਨੇ ਇਕ ਵਿਅਕਤੀ ’ਤੇ ਜ਼ਮੀਨੀ ਵਿਵਾਦ ਕਾਰਨ ਆਪਣੀ 12 ਬੋਰ ਰਾਈਫਲ ਨਾਲ ਹਵਾਈ ਫਾਇਰਿੰਗ ਕਰਨ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਕਥਿਤ ਦੋਸ਼ੀ ਦਵਿੰਦਰ ਸਿੰਘ ਵਾਸੀ ਬੱਡੂਵਾਲਾ ਰੋਡ, ਧਰਮਕੋਟ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਾਬਲ ਸਿੰਘ ਨੇ ਕਿਹਾ ਕਿ ਪੰਚਾਇਤ ਨੇ ਸਾਡੀ ਅਤੇ ਕਥਿਤ ਦੋਸ਼ੀ ਦੀ ਜ਼ਮੀਨ ’ਤੇ ਨਿਸ਼ਾਨਦੇਹੀ ਕੀਤੀ ਸੀ ਅਤੇ ਪੱਥਰ ਰੱਖ ਦਿੱਤਾ ਸੀ ਪਰ ਕਥਿਤ ਦੋਸ਼ੀ ਨੇ 26 ਜੂਨ ਦੀ ਸਵੇਰ ਨੂੰ ਆਪਣੇ ਟਰੈਕਟਰ ਨਾਲ ਉਕਤ ਪੱਥਰ ਨੂੰ ਉਖਾੜ ਦਿੱਤਾ। ਜਦੋਂ ਅਸੀਂ ਉਸਦਾ ਵਿਰੋਧ ਕੀਤਾ ਤਾਂ ਉਹ ਆਪਣੇ ਘਰ ਗਿਆ ਅਤੇ ਉੱਥੋਂ 12 ਬੋਰ ਰਾਈਫਲ ਲਿਆਇਆ ਅਤੇ ਹਵਾ ਵਿਚ ਗੋਲੀਬਾਰੀ ਕਰ ਕੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਅਸੀਂ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਕਥਿਤ ਮੁਲਜ਼ਮਾਂ ਤੋਂ 12 ਬੋਰ ਰਾਈਫਲ, 12 ਬੋਰ ਦਾ ਇਕ ਖੋਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Gurminder Singh

Content Editor

Related News