ਮੋਗਾ: ਮਹੰਤਾਂ ਨਾਲ ਚਾਹ ਪੀਣ ਮਗਰੋਂ ਹੋਸ਼ ’ਚ ਆਏ ਮੁੰਡੇ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ

Thursday, Oct 14, 2021 - 11:41 AM (IST)

ਮੋਗਾ: ਮਹੰਤਾਂ ਨਾਲ ਚਾਹ ਪੀਣ ਮਗਰੋਂ ਹੋਸ਼ ’ਚ ਆਏ ਮੁੰਡੇ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ

ਮੋਗਾ (ਵਿਪਨ ਓਂਕਾਰਾ): ਪੰਜਾਬ ਦੇ ਜ਼ਿਲ੍ਹਾ ਮੋਗਾ ’ਚ ਬੀਤੀ ਰਾਤ ਇਕ ਦਿਲ ਦਹਿਲਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਦਾ ਲਿੰਗ ਕੱਟਿਆ ਗਿਆ ਹੈ। ਪੀੜਤ ਵਿਅਕਤੀ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਿਤ ਹੈ।ਉਸ ਨੇ ਇਸ ਦੇ ਲਈ ਮੋਗਾ ਸ਼ਹਿਰ ਦੇ ਮਸ਼ਹੂਰ ਬੋਬੀ ਮਹੰਤ ਅਤੇ ਉਸ ਦੇ ਸਾਥੀਆਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਧਰ ਪੁਲਸ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ’ਚ ਜੁੱਟ ਗਈ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਬੋਬੀ ਮਹੰਤ ਅਤੇ ਉਸ ਦੇ ਸਾਥੀਆਂ ਨੂੰ ਪੁੱਛਗਿਛ ਦੇ ਲਈ ਪੁਲਸ ਸਟੇਸ਼ਨ ਲੈ ਆਈ ਸੀ।

ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੇ ਨੇ ਬੇਰਹਿਮੀ ਨਾਲ ਕਤਲ ਕੀਤਾ 8 ਸਾਲਾ ਭਾਣਜਾ

ਇਸ ਸਬੰਧੀ ਪੀੜਤ ਅਰਪਣ ਨੇ ਦੱਸਿਆ ਕਿ ਉਹ ਧਾਰਮਿਕ ਸਮਾਰੋਹ ’ਚ ਬਣਨ ਵਾਲੀਆਂ ਝਾਕੀਆਂ ਦਾ ਕਲਾਕਾਰ ਹੈ, ਉਹ ਅਕਸਰ ਹੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਫ਼ਿਰੋਜ਼ਪੁਰ ਤੋਂ ਮੋਗਾ ਆਉਂਦਾ ਰਹਿੰਦਾ ਹੈ। ਪੀੜਤ ਦੇ ਮੁਤਾਬਕ ਇਸ ਤੋਂ ਪਹਿਲਾਂ ਵੀ ਬੋਬੀ ਮਹੰਤ ਉਸ ਦੇ ਸਾਥੀ ਉਸ ਨੂੰ ਮੋਗਾ ਆ ਕੇ ਝਾਕੀਆਂ ਕਰਨ ਤੋਂ ਰੋਕ ਚੁੱਕੇ ਹਨ। ਉਹ ਮੰਗਲਵਾਰ ਨੂੰ ਵੀ ਬੋਬੀ ਮਹੰਤ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਸਮਾਗਮ ਦੇ ਬਹਾਨੇ ਮੋਗਾ ਬੁਲਾਇਆ ਸੀ, ਜਿਸ ਦੇ ਬਾਅਦ ਚਾਹ ਪਿਲਾਉਣ ਦੇ ਬਹਾਨੇ ਉਸ ਦੇ ਨਾਲ ਕੀ ਹੋਇਆ, ਉਸ ਨੂੰ ਨਹੀਂ ਪਤਾ, ਪਰ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦਾ ਲਿੰਗ ਕੱਟਿਆ ਹੋਇਆ ਸੀ। ਦੂਜੇ ਪਾਸੇ ਬੋਬੀ ਮਹੰਤ ਨੇ ਆਪਣੇ ਸਾਥੀਆਂ ’ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ਼ ਕਰਦੇ ਹੋਏ ਕਿਹਾ ਹੈ ਕਿ ਉਹ ਪੀੜਤ ਵਿਅਕਤੀ ਨੂੰ ਜਾਣਦੇ ਤੱਕ ਨਹੀਂ ਹਨ।ਥਾਣਾ ਸਿਟੀ ਸਾਊਥ ਦੇ ਇੰਚਾਰਜ ਲਸ਼ਮਣ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵਟਸਐਪ ’ਤੇ ਹੋਈ ਲੜਾਈ ਨੇ ਪਾਇਆ ਪੁਆੜਾ, ਗੁੱਸੇ ’ਚ ਆਏ ਪਤੀ ਨੇ ਤੋੜਿਆ ਕੈਨੇਡਾ ਜਾਣ ਦਾ ਸੁਫ਼ਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News