ਭੇਤਭਰੀ ਹਾਲਤ 'ਚ ਬਜ਼ੁਰਗ ਦੀ ਟਰੇਨ ਹੇਠਾਂ ਆਉਣ ਨਾਲ ਮੌਤ
Saturday, Aug 17, 2019 - 12:37 PM (IST)

ਮੋਗਾ (ਵਿਪਨ)—ਅੱਜ ਸਵੇਰੇ ਮੋਗਾ ਦੀ ਨੈਸਲੇ ਫੈਕਟਰੀ ਦੇ ਕੋਲ ਟਰੇਨ ਦੇ ਹੇਠਾਂ ਆਉਣ ਨਾਲ 52 ਸਾਲਾ ਸੁਖਦੇਵ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸੁਖਦੇਵ ਸਿੰਘ ਪਿੰਡ ਦੁਨੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉੱਥੇ ਰੇਲਵੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਮੋਗਾ ਦੀ ਸਮਾਜ ਸੇਵਾ ਸੁਸਾਇਟੀ ਦੀ ਸਹਾਇਤਾ ਨਾਲ ਪੋਸਟਮਾਰਟ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਹੋਇਆ। ਹਾਦਸੇ ਦੇ ਕਾਰਨਾਂ ਦਾ ਰੇਲਵੇ ਪੁਲਸ ਜਾਂਚ ਕਰ ਰਹੀ ਹੈ।