ਮੋਗਾ 'ਚ ਕੋਰੋਨਾ ਵਾਇਰਸ ਦੀ ਦਸਤਕ, 22 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
Tuesday, Apr 07, 2020 - 10:48 AM (IST)
ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ): ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਤਾਜ਼ਾ ਮਾਮਲਾ ਮੋਗਾ ਦੇ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਚੀਂਦਾ ਦਾ ਸਾਹਮਣੇ ਆਇਆ ਹੈ, ਜਿੱਥੇ ਇਕ 22 ਸਾਲਾ ਵਿਅਕਤੀ ਦਾ ਕੋਰੋਨਾ ਟੈਸਟ ਪਾਜੇਟਿਵ ਆਇਆ ਹੈ। ਇਸ ਦੀ ਪੁਸ਼ਟੀ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕੀਤੀ ਹੈ।
ਇਹ ਵੀ ਪੜ੍ਹੋ: 'ਲਾਕਡਾਊਨ' ਦੌਰਾਨ ਰਿਸ਼ਤੇਦਾਰਾਂ ਨੂੰ ਛੱਡ ਪੁਲਸ ਨੂੰ ਲੈ ਕੇ ਗਿਆ ਬਰਾਤੇ
ਦੱਸ ਦੇਈਏ ਕਿ ਇੱਥੇ ਇਕ ਮਸਜਿਦ 'ਚ 13 ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਰਹਿ ਰਹੇ ਸਨ। ਲੋਕਾਂ ਦੀ ਸ਼ਿਕਾਇਤ 'ਤੇ ਇਨ੍ਹਾਂ 13 ਲੋਕਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ 'ਚ ਦਾਖਲ ਕਰਵਾਇਆ ਗਿਆ ਹੈ ਅਤੇ 13 'ਚੋਂ 8 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 4 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ: ਸਾਨੂੰ ਕੋਰੋਨਾ ਤੋਂ ਬਚਾਅ ਸਕਦੈ ਹਨ ਇਹ ਛੋਟੇ-ਛੋਟੇ ਉਪਾਅ
ਦੱਸਣਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 90 ਹੋ ਗਈ ਹੈ। ਮੁਹਾਲੀ 'ਚ 7, ਮਾਨਸਾ 'ਚ 5, ਮੋਗਾ 1, ਮੁਹਾਲੀ 'ਚ 26, ਨਵਾਂ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 19, ਹੁਸ਼ਿਆਰਪੁਰ 'ਚ 7, ਜਲੰਧਰ 'ਚ 6, ਲੁਧਿਆਣਾ 'ਚ 6, ਅੰਮ੍ਰਿਤਸਰ 'ਚ 10, ਪਟਿਆਲਾ 'ਚ 1, ਰੋਪੜ 'ਚ 3, ਪਠਾਨਕੋਟ 'ਚ 1, ਫਰੀਦਕੋਟ 'ਚ 1, ਬਰਨਾਲਾ 'ਚ 1, ਕਪੂਰਥਲਾ 'ਚ 1, ਫਤਿਹਗੜ੍ਹ ਸਾਹਿਬ 'ਚ 2 ਕੇਸ ਪਾਜ਼ੇਟਿਵ ਆਏ ਹਨ।