ਮੋਗਾ ''ਚ ਕੋਰੋਨਾ ਦਾ ਕਹਿਰ ਜਾਰੀ, 1 ਹੋਰ ਕੇਸ ਆਇਆ ਸਾਹਮਣੇ
Sunday, May 31, 2020 - 05:59 PM (IST)
ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ): ਮੋਗਾ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੀ ਦੇਰ ਸ਼ਾਮ ਆਈਆਂ ਰਿਪੋਰਟਾਂ 'ਚ ਮੋਗ ਜ਼ਿਲੇ ਦੇ ਪਿੰਡ ਡਰੋਲੀ ਭਾਈ ਨਾਲ ਸਬੰਧਿਤ ਚੀਨ ਤੋਂ ਪਰਤੇ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ.ਆਦੇਸ਼ ਕੰਗ ਵਲੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਕੁਵੈਤ ਤੋਂ ਪਰਤੇ ਦੋ ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਸ ਨਾਲ ਹੁਣ ਮੋਗਾ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 64 ਹੋ ਗਈ ਹੈ, ਜਿਨ੍ਹਾਂ 'ਚੋਂ 3 ਜ਼ੇਰੇ ਇਲਾਜ ਹਨ ਅਤੇ ਬਾਕੀ ਸਾਰੇ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।
ਇਹ ਵੀ ਪੜ੍ਹੋ: ਘਨੌਰ: ਦੋ ਵਿਅਕਤੀ ਕੋਰੋਨਾ ਪਾਜ਼ੇਟਿਵ ਆਉਣ 'ਤੇ ਪਿੰਡ ਹਰੀਮਾਜਰਾ ਅਤੇ ਲੰਜਾ ਸੀਲ
ਜ਼ਿਲ੍ਹੇ 'ਚ ਹੁਣ ਤੱਕ 3970 ਸੈਂਪਲਿੰਗ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 3600 ਦੇ ਕਰੀਬ ਨੈਗੇਟਿਵ ਆਏ ਹਨ ਅਤੇ 312 ਪੈਂਡਿੰਗ ਹਨ। ਬੀਤੇ ਦਿਨੀਂ 79 ਲੋਕ ਵਿਦੇਸ਼ਾਂ ਤੋਂ ਪਰਤੇ ਹਨ, ਜਿਨ੍ਹਾਂ 'ਚੋਂ 77 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 2 ਜਿਹੜੇ ਬੀਤੇ ਦਿਨ ਕੁਵੈਤ ਤੋਂ ਵਾਪਸ ਆਏ ਸਨ, ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ: ਬਠਿੰਡਾ 'ਚ ਜਲਦ ਸ਼ੁਰੂ ਹੋਵੇਗੀ ਪੰਜਾਬ ਟੀ-10 ਕ੍ਰਿਕਟ ਲੀਗ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ