ਮੋਗਾ: ਮਹਿਲਾ 'ਤੇ ਤਸ਼ੱਦਦ ਢਾਉਣ ਵਾਲਾ ਕਾਂਸਟੇਬਲ ਪਤੀ ਚੜ੍ਹਿਆ ਪੁਲਸ ਹੱਥੇ

Saturday, Feb 08, 2020 - 01:41 PM (IST)

ਮੋਗਾ: ਮਹਿਲਾ 'ਤੇ ਤਸ਼ੱਦਦ ਢਾਉਣ ਵਾਲਾ ਕਾਂਸਟੇਬਲ ਪਤੀ ਚੜ੍ਹਿਆ ਪੁਲਸ ਹੱਥੇ

ਮੋਗਾ (ਸੰਜੀਵ ਗੁਪਤਾ, ਵਿਪਨ): ਮੋਗਾ ਦੇ ਪਿੰਡ ਝੰਡੇ ਆਨਾ 'ਚ ਮਹਿਲਾ ਦੇ ਵਾਲ ਕੱਟ ਕੇ ਅਤੇ ਉਸ ਦਾ ਮੂੰਹ ਕਾਲਾ ਕਰਕੇ ਪਿੰਡ 'ਚ ਘੁਮਾਉਣ ਵਾਲੇ ਪੁਲਸ ਮੁਲਾਜ਼ਮ ਪਤੀ ਨੂੰ ਮੋਗਾ ਪੁਲਸ ਨੇ ਉਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਸ ਨੇ ਅੱਜ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਹੈ, ਜਿਸ 'ਤੇ ਉਸ ਨੂੰ ਰਿਮਾਂਡ ਤੇ ਲਿਆ ਜਾਵੇਗਾ। ਇਸ ਹੌਲਦਾਰ ਨੂੰ ਸੰਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਮੋਗਾ ਐੱਸ.ਐੱਸ.ਪੀ. ਤੋਂ 4 ਦਿਨ 'ਚ ਰਿਪੋਰਟ ਮੰਗੀ ਸੀ।

PunjabKesari

ਦੱਸਣਯੋਗ ਹੈ ਕਿ ਪੀੜਤ ਜਸਵੀਰ ਕੌਰ ਨੇ ਦੋਸ਼ ਲਗਾਇਆ ਸੀ ਕਿ ਉਸ ਦਾ ਪਤੀ ਇੰਦਰਜੀਤ ਸਿੰਘ ਜੋ ਕਿ ਇਕ ਹਵਲਦਾਰ ਹੈ, ਉਸ 'ਤੇ ਬੀਤੇ ਕਈ ਸਾਲਾਂ ਤੋਂ ਤਸ਼ਦੱਦ ਢਾਉਂਦਾ ਆ ਰਿਹਾ ਸੀ।

PunjabKesari


author

Shyna

Content Editor

Related News