ਇਕ ਘੰਟਾ ਪਏ ਮੀਂਹ ਨੇ ਪਾਣੀਓਂ-ਪਾਣੀ ਕੀਤਾ 'ਮੋਗਾ', ਕੋਰੋਨਾ ਮਰੀਜ਼ ਵੀ ਹੋਏ ਪਰੇਸ਼ਾਨ

06/01/2020 2:39:01 PM

ਮੋਗਾ (ਸੰਦੀਪ ਸ਼ਰਮਾ) : ਸ਼ਹਿਰ ’ਚ ਇਕ ਘੰਟੇ ਲਈ ਪਏ ਮੀਂਹ ਨੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇਕ ਘੰਟਾ ਪਏ ਮੀਂਹ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰ, ਬਾਗ ਗਲੀ, ਪ੍ਰਤਾਪ ਰੋਡ ਰੇਲਵੇ, ਅੰਡਰ ਬ੍ਰਿਜ਼ ਦੇ ਨਾਲ-ਨਾਲ ਹੋਰ ਕਈ ਥਾਵਾਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ, ਜਿਸ ਨਾਲ ਸ਼ਹਿਰ ਦੋ ਹਿੱਸਿਆਂ ’ਚ ਵੰਡੇ ਜਾਣ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੁੱਝ ਦੇਰ ਪਏ ਮੀਂਹ ਉਪਰੰਤ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ 'ਚ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਸਥਾਪਿਤ ਕੀਤੇ ਗਏ ਆਈਸੋਲੇਸ਼ਨ ਵਾਰਡ ਦੇ ਪ੍ਰਵੇਸ਼ ਗੇਟ ਨੇ ਵੀ ‘ਤਲਾਬ’ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਮਰੀਜ਼ਾਂ ਦੇ ਨਾਲ-ਨਾਲ ਇੱਥੇ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਅਮਲੇ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਮੋਹਾਲੀ : ਪਾਜ਼ੇਟਿਵ ਆਏ ਢਾਬਾ ਮਾਲਕ ਦੇ ਮਾਤਾ-ਪਿਤਾ 'ਚ ਵੀ ਕੋਰੋਨਾ ਦੀ ਪੁਸ਼ਟੀ

PunjabKesari

ਇੰਨਾ ਹੀ ਨਹੀਂ, ਬੀਬੀਆਂ ਅਤੇ ਬੱਚਿਆਂ ਦੇ ਨਾਲ ਸ਼ਹਿਰ ’ਚ ਆਏ ਵਿਅਕਤੀਆਂ ਨੂੰ ਮੀਂਹ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਚੱਲਦਿਆਂ ਲੋਕਾਂ ਨੂੰ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੇ ਦੇਖਿਆ ਗਿਆ। ਹਾਸੋਹੀਣੀ ਗੱਲ ਇਹ ਵੀ ਹੈ ਕਿ ਸ਼ਹਿਰ ਵਾਸੀਆਂ ਨੇ ਮੋਗਾ 'ਚ ਪਏ ਮੀਂਹ ਦੇ ਮੌਸਮ 'ਚ ਅਕਸਰ ਪੈਦਾ ਹੋਣ ਵਾਲੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਇਨ੍ਹੀਂ ਦਿਨੀਂ ਸ਼ਹਿਰ 'ਚ ਕਿਸ਼ਤੀਆਂ ਚਲਾਉਣ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ। ਨਗਰ ਨਿਗਮ ਦੀ ਕਾਰਜਸ਼ੈਲੀ ’ਤੇ ਲੋਕਾਂ ਦੀਆਂ ਗੱਲਾਂ ਦੇ ਆਧਾਰ ’ਤੇ ਇਹ ਕਥਨ ਬਿਲਕੁਲ ਸਹੀ ਬੈਠਦਾ ਹੈ ਕਿ ‘ਵਾਹ ਰੇ ਨਗਰ ਨਿਗਮ ਮੋਗਾ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਨੂੰ ਦੇਖਦੇ ਹੋਏ ਪਤਾ ਲੱਗ ਰਿਹਾ ਹੈ ਕਿ ਤੂੰ ਨਹੀਂ ਕਿਸੇ ਵੀ ਕੰਮ ਜੋਗਾ’। 
ਇਹ ਵੀ ਪੜ੍ਹੋ : ਬਾਪੂਧਾਮ ਕਾਲੋਨੀ 'ਚ ਕੋਰੋਨਾ ਦਾ ਕਹਿਰ ਜਾਰੀ, ਗਰਭਵਤੀ ਬੀਬੀ ਦੀ ਰਿਪੋਰਟ ਆਈ ਪਾਜ਼ੇਟਿਵ
 


Babita

Content Editor

Related News