ਗੋ ਗਲੋਬਲ ਨੇ ਲਵਾਇਆ ਕੈਨੇਡਾ ਦਾ ਵੀਜ਼ਾ
Tuesday, Apr 16, 2019 - 04:03 AM (IST)
ਮੋਗਾ (ਗੋਪੀ ਰਾਊਕੇ, ਬੀ. ਐੱਨ. 618/4)-ਗੋ ਗਲੋਬਲ ਸੰਸਥਾ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਵਰਗ ਦੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਬਹੁਤ ਥੋਡ਼੍ਹੇ ਸਮੇਂ ’ਚ ਸਾਕਾਰ ਕਰਨ ਅਤੇ ਤਰੱਕੀ ਦੀ ਰਾਹ ਵਿਖਾਉਣ ਲਈ ਲੋਕਾਂ ਦੀ ਮਨਪਸੰਦ ਸੰਸਥਾ ਬਣ ਚੁੱਕੀ ਹੈ, ਨੇ ਇਸ ਵਾਰ ਵੀ ਆਪਣੀ ਬਿਹਤਰੀਨ ਕਾਰਗੁਜ਼ਾਰੀ ਸਦਕਾ ਅਨਮੋਲ ਮੋਂਗਾ ਨੂੰ ਕੈਨੇਡਾ ਦਾ ਵੀਜ਼ਾ ਲਵਾ ਕੇ ਦਿੱਤਾ ਹੈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਦੀਪਕ ਮਨਚੰਦਾ ਅਤੇ ਜਤਿਨ ਆਨੰਦ ਨੇ ਦੱਸਿਆ ਕਿ ਅਨਮੋਲ ਮੋਂਗਾ ਨੇ ਆਪਣੀ 12ਵੀਂ ਦੀ ਪਡ਼੍ਹਾਈ 2018 ’ਚ ਮੁਕੰਮਲ ਕਰ ਕੇ ਆਈਲੈੱਟਸ ’ਚੋਂ 6.5 ਬੈਂਡ ਹਾਸਲ ਕੀਤੇ ਸਨ। ਵਿਦਿਆਰਥੀ ਦੀ ਮਿਹਨਤ ਅਤੇ ਲਗਨ ਕਰ ਕੇ ਉਸ ਦਾ ਲੈਬਟਨ ਕਾਲਜ ਟੋਰਾਂਟੋ ਕੈਨੇਡਾ ਦਾ ਵੀਜ਼ਾ ਲਵਾਇਆ ਗਿਆ। ਵਿਦਿਆਰਥੀ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਡਾਇਰੈਕਟਰਜ਼ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਉਪਰੰਤ ਸੰਸਥਾਨ ਦੇ ਡਾਇਰੈਕਟਰਜ਼ ਨੇ ਵਿਦਿਆਰਥੀ ਨੂੰ ਵੀਜ਼ਾ ਕਾਪੀ ਸੌਂਪ ਕੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
