ਕਿਰਤ ਕਮਾਈ ’ਚੋਂ ਦਸਵੰਧ ਕੱਢ ਕੇ ਮਨੁੱਖਤਾ ਦੀ ਭਲਾਈ ਕਰਨਾ ਸਮੇਂ ਦੀ ਲੋਡ਼ : ਚਰਨਜੀਤ ਸਿੰਘ

Friday, Mar 29, 2019 - 04:32 AM (IST)

ਕਿਰਤ ਕਮਾਈ ’ਚੋਂ ਦਸਵੰਧ ਕੱਢ ਕੇ ਮਨੁੱਖਤਾ ਦੀ ਭਲਾਈ ਕਰਨਾ ਸਮੇਂ ਦੀ ਲੋਡ਼ : ਚਰਨਜੀਤ ਸਿੰਘ
ਮੋਗਾ (ਚਟਾਨੀ)-ਅੱਜ ਦੇ ਅਜੋਕੇ ਸਮੇਂ ’ਚ ਜਿੱਥੇ ਇਨਸਾਨ ਪਦਾਰਥਵਾਦੀ ਹੋਣ ਕਰਕੇ ਇਨਸਾਨੀ ਰਿਸ਼ਤੇ ਨਾਤੇ ਤੋਂ ਥਿਡ਼ਕਦੇ ਜਾ ਰਹੇ ਹਨ, ਉਥੇ ਹੀ ਮਨੁੱਖੀ ਮਾਨਸਿਕਤਾ ਪੈਸੇ ਦੀ ਹੌਡ਼ ’ਚ ਫਸੀ ਹੋਣ ਕਰਕੇ ਰਿਸ਼ਤਿਆਂ ਦੀ ਪਵਿੱਤਰਤਾ, ਮਰਿਆਦਾ ਦਿਨੋਂ-ਦਿਨ ਬਿਖਰਦੀ ਜਾ ਰਹੀ ਹੈ ਪਰ ਫਿਰ ਵੀ ਕੁੱਝ ਅਜਿਹੇ ਇਨਸਾਨ ਵੀ ਹਨ ਜੋ ਆਪਣੀ ਕਿਰਤ ਕਮਾਈ ’ਚੋਂ ਦਸਵੰਧ ਕੱਢ ਕੇ ਲੋਡ਼ਵੰਦ ਤੇ ਬੀਮਾਰੀ ਤੋਂ ਪੀਡ਼ਤ ਲੋਕਾਂ ਲਈ ਸਹਾਰਾ ਬਣਨ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਇਨਸਾਨਾਂ ’ਚੋਂ ਹਨ ਬਾਘਾਪੁਰਾਣਾ ਨਿਵਾਸੀ ਚਰਨਜੀਤ ਸਿੰਘ ਕੈਨੇਡੀਅਨ ਜੋ ਕੈਨੇਡਾ ’ਚ ਕਿਰਤ ਕਮਾਈ ਕਰ ਕੇ ਉਸ ’ਚੋਂ ਦਸਵੰਧ ਕੱਢ ਕੇ ਸਮਾਜ ਭਲਾਈ ਦੇ ਕੰਮਾਂ ’ਚ ਲਾਉਂਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਮੁਗਲੂ ਪੱਤੀ ਦੇ ਬਾਬਾ ਜੀਵਨ ਸਿੰਘ ਨਗਰ ’ਚ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ (ਸੰਗਤਸਰ) ’ਚ ਉਨ੍ਹਾਂ ਦੇ ਸਨਮਾਨ ਸਮਾਰੋਹ ਲਈ ਕਰਵਾਏ ਸਮਾਗਮ ’ਚ ਪੁੱਜਣ ’ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਰਸ਼ਨ ਸਿੰਘ ਨਿਹੰਗ, ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਦੇ ਪ੍ਰਧਾਨ ਗੋਬਿੰਦ ਸਿੰਘ ਭਿੰਦੀ, ਸ਼ਮਸ਼ੇਰ ਸਿੰਘ, ਰਾਜ ਕੁਮਾਰ ਰਾਜਾ, ਅੰਗਰੇਜ਼ ਸਿੰਘ, ਹਰਬੰਸ ਸਿੰਘ, ਸੇਵਾ ਮੁਕਤ ਮਾਸਟਰ ਕੁਲਵੰਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਨ ਮੌਕੇ ਕੀਤਾ। ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ, ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਬਾਬਾ ਜੀਵਨ ਸਿੰਘ ਨਗਰ ਦੀ ਸਮੁੱਚੀ ਸੰਗਤ ਨੇ ਸਮਾਜ ਸੇਵੀ ਚਰਨਜੀਤ ਸਿੰਘ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਜਿਨ੍ਹਾਂ ਵਿਚ ਗਰੀਬ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਮੌਕੇ ਫਰਨੀਚਰਨ ਦਾ ਸਾਮਾਨ ਜਿਨ੍ਹਾਂ ’ਚ ਡਬਲ ਬੈੱਡ, ਮੇਜ-ਕੁਰਸੀਆਂ, ਪੈਟੀ, ਕਰਿਆਨੇ ਦਾ ਸਾਮਾਨ ਦੇਣ ਤੋਂ ਇਲਾਵਾ ਸ਼ਗਨ ਦੇ ਰੂਪ ਵਿਚ ਵਿੱਤੀ ਸਹਾਇਤਾ, ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ, ਜੋ ਗਰੀਬ ਵਿਅਕਤੀ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਜਾਂ ਅਪਾਹਿਜ ਹੈ, ਉਸ ਦਾ ਇਲਾਜ ਕਰਵਾਉਣ ਤੋਂ ਇਲਾਵਾ ਅਨੇਕਾਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿਨਾਂ ਦਾ ਅੱਜ ਕੈਨੇਡਾ ਤੋਂ ਇੱਥੇ ਪੁੱਜਣ ’ਤੇ ਉਕਤ ਸੰਸਥਾਵਾਂ ਅਤੇ ਨਗਰ ਦੀ ਸੰਗਤ ਵੱਲੋਂ ਚਰਨਜੀਤ ਸਿੰਘ ਚੰਨਾਂ ਅਤੇ ਉਨ੍ਹਾਂ ਦੀ ਪਤਨੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ, ਉਥੇ ਹਾਜ਼ਰ ਨਗਰ ਦੀ ਸੰਗਤ ਨੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬਲੌਰ ਸਿੰਘ, ਮੁਨੀਸ਼ ਕੁਮਾਰ ਲਾਲਾ, ਪਰਦਮਨ ਸਿੰਘ ਭੱਟੀ, ਪੱਪੀ, ਸ਼ਿਵਰਾਜ ਸਿੰਘ ਰਾਜੂ, ਸੋਮਾ ਸਿੰਘ, ਲਾਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜਰ ਸੀ।

Related News