5 ਮਹੀਨੇ ਬੀਤਣ ਦੇ ਬਾਵਜੂਦ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਕੁਰਸੀ ਖਾਲੀ
Saturday, Mar 02, 2019 - 03:58 AM (IST)
ਮੋਗਾ (ਅਜੇ)-ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ 5 ਮਹੀਨੇ ਬੀਤਣ ਦੇ ਬਾਵਜੂਦ ਕੁਰਸੀ ਖਾਲੀ ਹੈ। ਸਰਕਾਰ ਨੇ ਜੇਤੂ ਮੈਂਬਰਾਂ ਨੂੰ ਕਰੀਬ ਇਕ ਮਹੀਨਾ ਪਹਿਲਾਂ ਸਹੁੰ ਤਾਂ ਚੁਕਵਾ ਦਿੱਤੀ ਹੈ ਪਰ ਚੇਅਰਮੈਨ ਅਤੇ ਉਪ ਚੇਅਰਮੈਨ ਨਿਯੁਕਤ ਨਹੀਂ ਕੀਤੇ ਗਏ ਹਨ, ਜਿਸ ਦੀ ਜੇਤੂ ਨੁਮਾਇੰਦੇ ਬੇਸਬਰੀ ਨਾਲ ਉਠੀਕ ਕਰ ਰਹੇ ਹਨ ਅਤੇ ਨਵੀਂ ਚੁਣੀ ਪ੍ਰੀਸ਼ਦ ਤੋਂ ਵਿਕਾਸ ਕਾਰਜਾਂ ਲਈ ਪਿੰਡਾਂ ਦੇ ਲੋਕਾਂ ਨੂੰ ਬਡ਼ੀਆਂ ਉਮੀਦਾਂ ਟਿਕੀਆਂ ਹੋਈਆਂ ਹਨ, ਜਦਕਿ 10 ਸਾਲ ਅਕਾਲੀ ਸਰਕਾਰ ਨੇ ਵਿਕਾਸ ਦੀਆਂ ਗੱਲਾਂ ਅਤੇ ਝੂਠੇ ਵਾਅਦੇ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਵਿਕਾਸ ਪੱਖੋਂ ਪਿੰਡ ਪਿੱਛੇ ਰਹੇ, ਇਸ ਲਈ ਪਿੰਡਾਂ ਦੇ ਵਿਕਾਸ ਨੂੰ ਦੇਖਦਿਆਂ ਸਰਕਾਰ ਨੂੰ ਇਸ ਫੈਸਲੇ ’ਤੇ ਹੋਰ ਦੇਰੀ ਨਹੀਂ ਕਰਨੀ ਚਾਹੀਦੀ। ਬਲਾਕ ਸੰਮਤੀ ਮੈਂਬਰਾਂ ਦਾ ਕਹਿਣਾ ਕਿ ਅਕਾਲੀ-ਭਾਜਪਾ ਦੀ 10 ਸਾਲ ਸਰਕਾਰ ਰਹੀ ਪਰ ਪਿੰਡਾਂ ਦੇ ਵਿਕਾਸ ਕੰਮਾਂ ਲਈ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਪਿੰਡਾਂ ’ਚ ਅਕਾਲੀਆਂ ਨੂੰ 25 ਸੀਟਾਂ ’ਤੇ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਦੇ ਕੰਮ ਕਰਵਾਉਣ ਲਈ ਵਿਧਾਇਕ ਦਰਸ਼ਨ ਸਿੰਘ ਬਰਾਡ਼, ਕਮਲਜੀਤ ਸਿੰਘ ਬਰਾਡ਼ ਦਿਲਚਸਪੀ ਲੈ ਰਹੇ ਹਨ। ਦੂਸਰੇ ਪਾਸੇ ਬਲਾਕ ਸੰਮਤੀ ਦਫ਼ਤਰ ਦੀ ਕੁਰਸੀ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਤੇਜ਼ੀ ਨਾਲ ਇਨ੍ਹਾਂ ਅਹੁਦਿਆਂ ਦੀ ਉਡੀਕ ਕਰ ਰਹੀ ਹੈ।