ਪੰਜਾਬ ਦੇ ਪਿੰਡ ਦੀ ਕੁੜੀ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
Tuesday, Jan 28, 2025 - 01:21 PM (IST)
ਮੋਗਾ: ਮੋਗਾ ਦੇ ਕਸਬਾ ਕੋਟ ਇਸੇ ਖ਼ਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕੁੜੀ ਪੂਰੀ ਤਰ੍ਹਾਂ ਨਾਲ ਨਸ਼ੇ ਵਿਚ ਨਜ਼ਰ ਆ ਰਹੀ ਹੈ। ਇਸ ਵਿਚ ਕੁਝ ਲੋਕ ਉਸ ਨਾਲ ਗੱਲਬਾਤ ਕਰਦੇ ਹਨ ਤਾਂ ਉਹ ਮੰਨਦੀ ਹੈ ਕਿ ਉਸ ਨੇ ਨਸ਼ੇ ਵਾਲੀਆਂ 2 ਗੋਲ਼ੀਆਂ ਖਾਧੀਆਂ ਹੋਈਆਂ ਹਨ। ਕੁੜੀ ਦੇ ਹਾਲਾਤ ਇਹ ਹਨ ਕਿ ਉਹ ਸਾਹਮਣੇ ਪਈ ਰੋਟੀ ਵੀ ਨਹੀਂ ਖਾ ਪਾਉਂਦੀ ਤੇ ਉਸ ਦਾ ਸਰੀਰ ਲਗਾਤਾਰ ਕੰਬਦਾ ਰਹਿੰਦਾ ਹੈ। ਉਹ ਜ਼ਮੀਨ ਤੋਂ ਉੱਠ ਵੀ ਨਹੀਂ ਪਾ ਰਹੀ ਤੇ ਨਾ ਹੀ ਸਹੀ ਤਰ੍ਹਾਂ ਗੱਲ ਕਰ ਪਾ ਰਹੀ ਹੈ। ਇੱਥੋਂ ਤਕ ਕਿ ਉਹ 3 ਲੋਕਾਂ ਦੇ ਸਹਾਰੇ ਨਾਲ ਵੀ ਸਿੱਧੀ ਖੜ੍ਹੀ ਨਹੀਂ ਹੋ ਪਾਉਂਦੀ।
ਇਹ ਖ਼ਬਰ ਵੀ ਪੜ੍ਹੋ - ਪ੍ਰਵਾਸੀਆਂ ਨੇ ਭਜਾ-ਭਜਾ ਕੁੱਟੇ ਪੰਜਾਬ ਪੁਲਸ ਦੇ ਮੁਲਾਜ਼ਮ! ਪਾੜ 'ਤੇ ਕੱਪੜੇ, ਆਪ ਹੀ ਵੇਖ ਲਓ ਵੀਡੀਓ
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫ਼ੈਲ ਰਹੀ ਹੈ। ਇਹ ਵੀਡੀਓ ਪਿੰਡ ਦੇ ਗੁਰੂਘਰ ਦੇ ਨੇੜੇ ਦੀ ਦੱਸੀ ਜਾ ਰਹੀ ਹੈ। ਇਹ ਵੀ ਆਖ਼ਿਆ ਜਾ ਰਿਹਾ ਹੈ ਕਿ ਕੁੜੀ ਦੀ ਉਮਰ 18 ਤੋਂ 20 ਸਾਲ ਦੇ ਕਰੀਬ ਜਾਪਦੀ ਹੈ। ਉਹ ਦੱਸਦੀ ਹੈ ਕਿ ਉਸ ਨੇ ਮੈਡੀਕਲ ਸਟੋਰ ਤੋਂ ਨਸ਼ੇ ਵਾਲੀਆਂ ਗੋਲ਼ੀਆਂ ਲਿਆ ਕੇ ਖਾਧੀਆਂ ਹਨ। ਉਹ ਜਿਨ੍ਹਾਂ ਗੋਲ਼ੀਆਂ ਦਾ ਨਾਂ ਲੈਂਦੀ ਹੈ, ਉਸ 'ਤੇ ਸਰਕਾਰ ਵੱਲੋਂ ਪਾਬੰਦੀ ਲਗਾਈ ਜਾ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਛੁੱਟੀ ਦਾ ਐਲਾਨ
ਦੂਜੇ ਪਾਸੇ ਇਸ ਵੀਡੀਓ ਬਾਰੇ ਥਾਣਾ ਕੋਟ ਇਸੇ ਖ਼ਾਂ ਦੀ ਮੁਖੀ ਸੁਨੀਤਾ ਰਾਣੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਥਾਣਾ ਮੁਖੀ ਨੇ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਵਿਅਕਤੀਆਂ ਵੱਲੋਂ ਇਕ ਕੁੜੀ ਦੇ ਨਸ਼ੇ ਵਾਲੇ ਕੈਪਸੂਲ ਖਾਧੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। SHO ਨੇ ਕਿਹਾ ਕਿ ਅਸੀਂ ਲੜਕੀ ਦੇ ਪਤੇ ਬਾਰੇ ਛਾਣਬੀਣ ਕੀਤੀ ਜਾ ਰਹੀ ਹੈ। ਲੜਕੀ ਤੋਂ ਪੁੱਛਗਿੱਛ ਕਰਨ ਮਗਰੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤੇ ਕੁੜੀ ਦਾ ਇਲਾਜ ਵੀ ਕਰਵਾਇਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8