ਬੀ. ਏ. ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Thursday, Jan 30, 2025 - 12:41 PM (IST)
ਮੋਗਾ (ਆਜ਼ਾਦ) : ਥਾਣਾ ਸਮਾਲਸਰ ਅਧੀਨ ਪੈਂਦੇ ਕੋਠੇ ਸਮਾਲਸਰ ਵਿਚ ਰਹਿੰਦੇ ਰਾਜਪਾਲ ਸਿੰਘ ਉਰਫ ਮਨੀ (19) ਨਿਵਾਸੀ ਪਿੰਡ ਢੇਪਈ ਫਰੀਦਕੋਟ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਥਾਣਾ ਸਮਾਲਸਰ ਦੇ ਮੁੱਖ ਅਫਸਰ ਜਨਕ ਰਾਜ ਨੇ ਦੱਸਿਆ ਕਿ ਰਾਜਪਾਲ ਮਨੀ ਕਈ ਸਾਲਾਂ ਤੋਂ ਮਾਸਟਰ ਹਰਭਜਨ ਸਿੰਘ ਦੇ ਕੋਲ ਰਹਿੰਦਾ ਸੀ ਅਤੇ ਬੀ.ਏ.-2 ਦਾ ਵਿਦਿਆਰਥੀ ਸੀ। ਮਾਨਸਿਕ ਪ੍ਰੇਸ਼ਾਨੀ ਕਾਰਣ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਨਿਵਾਸੀ ਪਿੰਡ ਢੇਪਈ ਦੇ ਬਿਆਨਾਂ ’ਤੇ ਅ/ਧ 194 ਦੇ ਤਹਿਤ ਕਾਰਵਾਈ ਕਰਨ ਦੇ ਬਾਅਦ ਅੱਜ ਲਾਸ਼ ਦਾ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ।