ਸ਼ਿਵ ਮੰਦਰ ਕਮੇਟੀ ਨੇ ਜਗਦੀਸ਼ ਗਰਗ ਪ੍ਰਧਾਨ ਦੀ ਮੌਤ ’ਤੇ ਸ਼ੋਕ ਸਭਾ ਕੀਤੀ
Friday, Feb 22, 2019 - 03:58 AM (IST)

ਮੋਗਾ (ਰਾਕੇਸ਼)-ਸ਼੍ਰੀ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਜਗਦੀਸ਼ ਪਾਲ ਗਰਗ ਦੀ ਮੌਤ ’ਤੇ ਪ੍ਰਬੰਧਕ ਕਮੇਟੀ ਨੇ ਮੰਦਰ ਵਿਖੇ ਸ਼ੋਕ ਸਭਾ ਕਰਕੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਅਤੇ ਸ਼ਰਧਾਂਜਲੀ ਭੇਂਟ ਕੀਤੀ। ਸ਼ੋਕ ਸਭਾ ’ਚ ਸੰਦੀਪ ਠੰਡੂ ਗੋਇਲ, ਰਜਿੰਦਰ ਗੋਇਲ, ਰੋਸ਼ਨ ਲਾਲ ਰੋਸ਼ੀ, ਯਸ਼ ਪਾਲ ਜਿੰਦਲ, ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਦੀ ਮੌਤ ਨਾਲ ਮੰਦਰ ਕਮੇਟੀ ਨੂੰ ਜਿਥੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ, ਉਥੇ ਉਨ੍ਹਾਂ ਦੀ ਕਮੀਂ ਮੰਦਰ ਪ੍ਰਬੰਧਕਾਂ ਲਈ ਹਮੇਸ਼ਾ ਰਡ਼ਕਦੀ ਰਹੇਗੀ ਕਿਉਂਕਿ ਉਨ੍ਹਾਂ ਦੀ ਇੱਛਾ ਅਤੇ ਮਨ ਮਰਜੀ ਨਾਲ ਸੇਵਾ ਭਾਵਨਾ ਕਰ ਕੇ ਮੋਗਾ ਰੋਡ ’ਤੇ ਇਕ ਸ਼ਾਨਦਾਰ ਮੰਦਰ ਬਣ ਸਕਿਆ ਹੈ। ਇਸ ਦੌਰਾਨ ਸਮੂਹ ਅਹੁਦੇਦਾਰਾਂ, ਮੈਂਬਰਾਂ ਨੇ ਕਿਹਾ ਕਿ ਆਖਰੀ ਦਮ ਤੱਕ ਪਿਛਲੇ ਲੰਬੇ ਸਮੇਂ ਤੋਂ ਇਕ ਬੀਮਾਰੀ ਦੇ ਬਾਵਜੂਦ ਹਰ ਦਿਨ ਸੇਵਾ ਲਈ ਅਰਪਿਤ ਕੀਤਾ ਅਤੇ ਹਰ ਝੰਡਾ ਸ਼ੋਭਾ ਯਾਤਰਾ ਦੀ ਅਗਵਾਈ ਕਰਦਿਆਂ ਰੂਪ-ਰੇਖਾ ਤਿਆਰ ਕਰ ਕੇ ਦਿੰਦੇ ਰਹੇ ਸਨ, ਇਸ ਲਈ ਹਮੇਸ਼ਾ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਰੱਖਿਆ ਜਾਵੇਗਾ। ਇਸ ਮੌਕੇ ਪਵਨ ਗੁਪਤਾ, ਰਮਨ ਗੁਪਤਾ, ਬਿੰਦੂ ਜੈਦਕਾ, ਸੁਰਿੰਦਰ ਗੋਇਲ, ਨਵੀਨ ਕੁਮਾਰ, ਪਵਨ ਗਰਗ, ਕ੍ਰਿਸ਼ਨ ਲਾਲ, ਆਸ਼ੂ ਅਰੋਡ਼ਾ, ਸਤੀਸ਼ ਸੈਕਟਰੀ, ਅਜੇ ਪੁਰੀ, ਰਾਕੇਸ਼ ਤੋਤਾ, ਪ੍ਰਵੀਨ ਗੋਇਲ, ਟੀਟੂ ਗਰਗ, ਕ੍ਰਿਸ਼ਨ ਕੁਮਾਰ, ਰਜਨੀਸ਼ ਸ਼ੈਟੀ, ਦੀਪੂ ਗੋਇਲ, ਬਿਮਲ ਗੋਇਲ, ਕੇਸਰ ਪਾਲ ਗਰਗ, ਬੰਟੀ ਜਿੰਦਲ, ਅਸ਼ੋਕ ਗੋਇਲ, ਕ੍ਰਿਸ਼ਨ ਲੂਥਰਾ, ਪ੍ਰਦੀਪ ਗੋਇਲ ਤੇ ਹੋਰ ਸ਼ਾਮਲ ਸਨ।