ਮਹੇਸ਼ਇੰਦਰ ਦੇ ਪ੍ਰਧਾਨ ਬਣਨ ਨਾਲ ਵਰਕਰਾਂ ਨੂੰ ਮਿਲੇਗੀ ਨਵੀਂ ਸੇਧ : ਕਾਲੇਕੇ
Friday, Jan 18, 2019 - 09:25 AM (IST)

ਮੋਗਾ (ਰਾਕੇਸ਼)-ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਦੇ ਹਰਮਨ ਪਿਆਰੇ ਆਗੂ ਸਾਬਕਾ ਵਿਧਾਇਕ ਟਕਸਾਲੀ ਕਾਂਗਰਸੀ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਜ਼ਿਲਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਕੇ ਪਾਰਟੀ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਸ਼ਲਾਘਾਯੋਗ ਕਦਮ ਚੱਕਿਆ ਹੈ, ਜਿਸ ਨਾਲ ਵਰਕਰ ਉਤਸ਼ਾਹਿਤ ਹੋਏ ਹਨ ਅਤੇ ਪਾਰਟੀ ਵਰਕਰਾਂ ਨੂੰ ਨਵੀਂ ਸੇਧ ਮਿਲੇਗੀ। ਸੀਨੀਅਰ ਕਾਂਗਰਸੀ ਆਗੂ ਤਜਿੰਦਰ ਸਿੰਘ ਕਾਲੇਕੇ ਅਤੇ ਸੁਖਵਿੰਦਰ ਸਿੰਘ ਪੂਤੀ ਕਾਲੇਕੇ ਨੇ ਨਵ-ਨਿਯੁਕਤ ਜ਼ਿਲਾ ਪ੍ਰਧਾਨ ਨੂੰ ਵਧਾਈ ਦਿੰਦਿਆਂ ਅਤੇ ਸਵਾਗਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਇਹ ਅਹੁਦਾ ਪਾਰਟੀ ਲਈ ਵਰਦਾਨ ਸਾਬਿਤ ਹੋਵੇਗਾ ਅਤੇ ਸਰਕਾਰੀ ਦਫਤਰਾਂ ’ਚੋਂ ਹੁਣ ਵਰਕਰਾਂ ਨੂੰ ਮਾਣ-ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਬਡ਼ੀਆਂ ਆਸਾਂ ਹਨ, ਜਿਸ ਕਰ ਕੇ ਜ਼ਿਲਾ ਪ੍ਰਧਾਨ ਵਰਕਰਾਂ ਦਾ ਅਤੇ ਲੋਕਾਂ ਦਾ ਪੂਰਾ ਖਿਆਲ ਰੱਖਦੇ ਹੋਏ ਜ਼ਿਲੇ ਨੂੰ ਉੱਚੀਆਂ ਮੰਜ਼ਿਲਾਂ ਵੱਲ ਲਿਜਾਣ ਲਈ ਕੋਈ ਕਸਰ ਨਹੀਂ ਛੱਡਣਗੇ।