12 ਲੱਖ ਲਾ ਕੇ ਪਤਨੀ ਨੂੰ ਭੇਜਿਆ ਸੀ ਕੈਨੇਡਾ, ਨਹੀਂ ਆਈ ਵਾਪਸ ਤਾਂ ਚੁੱਕਿਆ ਖੌਫਨਾਕ ਕਦਮ

Saturday, Feb 15, 2020 - 11:08 AM (IST)

12 ਲੱਖ ਲਾ ਕੇ ਪਤਨੀ ਨੂੰ ਭੇਜਿਆ ਸੀ ਕੈਨੇਡਾ, ਨਹੀਂ ਆਈ ਵਾਪਸ ਤਾਂ ਚੁੱਕਿਆ ਖੌਫਨਾਕ ਕਦਮ

ਮੋਗਾ : 4 ਸਾਲ ਪਹਿਲਾਂ ਪਤਨੀ ਦੇ ਵਿਦੇਸ਼ ਜਾਣ ਤੋਂ ਬਾਅਦ ਸਬੰਧ ਤੋੜ ਲੈਣ ਤੋਂ ਪਰੇਸ਼ਾਨ ਪਤੀ ਵਲੋਂ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਮ੍ਰਿਤਕ ਕਮਲਜੀਤ ਸਿੰਘ ਵਾਸੀ ਰਾਮਾ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ ਲਗਾਇਆ ਕਿ ਉਸ ਦੇ ਪੁੱਤ ਦਾ ਵਿਆਹ ਕਈ ਸਾਲ ਪਹਿਲਾਂ ਹੋਇਆ ਸੀ। ਪਹਿਲੀ ਪਤਨੀ ਨਾਲ ਝਗੜੇ ਦੇ ਚੱਲਦੇ 2009 'ਚ ਦੋਵਾਂ ਦਾ ਤਲਾਕ ਹੋ ਗਿਆ ਸੀ। ਉਸ ਦੀ ਇਕ ਬੇਟੀ ਵੀ ਸੀ ਜੋ ਉਸ ਦੀ ਪਹਿਲੀ ਪਤਨੀ ਆਪਣੇ ਨਾਲ ਲੈ ਗਈ। 2013 'ਚ ਕਮਜੀਤ ਦਾ ਦੂਜਾ ਵਿਆਹ ਮਨਸੂਰਵਾਲ ਵਾਸੀ ਸੰਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਤਿੰਨ ਸਾਲ ਬਾਅਦ ਸੰਦੀਪ ਨੇ ਕੈਨੇਡਾ ਜਾਣ ਦੀ ਗੱਲ ਕੀਤੀ। ਇਸ 'ਤੇ ਉਨ੍ਹਾਂ ਨੇ 12 ਲੱਖ ਰੁਪਏ ਖਰਚ ਕੇ ਉਸ ਨੂੰ ਵਿਦੇਸ਼ ਭੇਜਿਆ। ਥੋੜ੍ਹੇ ਸਮੇਂ ਬਾਅਦ ਹੀ ਪਤਾ ਲੱਗਿਆ ਕਿ ਸੰਦੀਪ ਕੈਨੇਡਾ 'ਚ ਨਹੀਂ ਸਗੋਂ ਸਿੰਗਾਪੁਰ 'ਚ ਹੈ। ਉਸ ਨੇ ਕਮਲਜੀਤ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਉਸ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਕੋਈ ਸੰਪਰਕ ਨਹੀਂ ਹੋ ਸਕਿਆ। ਇਸ ਕਾਰਨ ਉਹ ਹੋ ਕਾਫੀ ਪਰੇਸ਼ਾਨ ਰਹਿੰਦਾ ਸੀ ਕਿ ਉਸ ਦਾ ਦੋ ਵਾਰ ਵਿਆਹ ਹੋਇਆ ਅਤੇ ਦੋਨੋਂ ਵਾਰ ਉਸ ਨੂੰ ਧੋਖਾ ਮਿਲਿਆ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ 10 ਫਰਵਰੀ ਨੂੰ ਕੀਟਨਾਸ਼ਕ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ ਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਉਸ ਨੇ ਇਲਾਜ ਦੌਰਾਨ ਸ਼ੁੱਕਰਵਾਰ ਨੂੰ ਦਮ ਤੋੜ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Baljeet Kaur

Content Editor

Related News