ਮੋਗਾ ਵਾਸੀਆਂ ਲਈ ਸੋਨੂੰ ਸੂਦ ਨੇ ਕੀਤੀ ਇਹ ਅਪੀਲ
Thursday, Apr 09, 2020 - 05:05 PM (IST)
ਮੋਗਾ (ਗੋਪੀ ਰਾਊਕੇ): ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੱਚਰ ਨੇ ਮੋਗਾ 'ਚ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਪ੍ਰਕੋਪ 'ਚ ਉਨ੍ਹਾਂ ਦੇ ਭਰਾ ਅਦਾਕਾਰ ਸੋਨੂੰ ਸੂਦ ਨੇ ਮੁੰਬਈ 'ਚ ਆਪਣੇ ਜੁਹੂ ਹੋਟਲ ਦੇ ਮੈਡੀਕਲ ਸਟਾਫ ਕਰਮਚਾਰੀਆਂ ਦੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮਲਟੀ-ਟੈਲੇਨਟਡ ਸਟਾਰ ਨੇ ਮੁੰਬਈ ਦੇ ਆਪਣੇ ਜੁਹੂ ਹੋਟਲ 'ਚ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਸਮੇਤ ਸਿਹਤ ਕਰਮਚਾਰੀਆਂ ਦੇ ਲਈ ਉਨ੍ਹਾਂ ਦੇ ਰੁਕਣ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਕੋਰੋਨਾ ਦੀ ਦਹਿਸ਼ਤ, ਮਕਸੂਦਾਂ ਇਲਾਕਾ ਪੂਰੀ ਤਰ੍ਹਾਂ ਸੀਲ
ਉੱਥੇ ਅਦਾਕਾਰ ਸੋਨੂੰ ਸੂਦ ਨੇ 'ਜਗ ਬਾਣੀ' ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਆਪਣੇ ਜੱਦੀ ਸ਼ਹਿਰ ਮੋਗਾ ਦੇ ਨਿਵਾਸੀਆਂ ਨੂੰ ਵੀ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਦੇ ਲਈ ਦੇਸ਼ ਭਰ 'ਚ ਡਾਕਟਰਾਂ ਦਾ ਦ੍ਰਿੜਤਾ ਨਾਲ ਖੜ੍ਹਾ ਹੋਣਾ ਮਹੱਤਵਪੂਰਨ ਹੈ, ਕਿਉਂਕਿ ਉਹ ਕੋਰੋਨਾ ਵਾਇਰਸ ਦੀ ਲੜਾਈ ਲੜ ਰਹੇ ਹਨ ਅਤੇ ਦੇਸ਼ ਨੂੰ ਬਚਾਉਣ ਲਈ ਬਹਾਦੁਰੀ ਨਾਲ ਆਪਣੀ ਜਾਨ ਨੂੰ ਜ਼ੋਖਮ 'ਚ ਪਾ ਰਹੇ ਹਨ। ਉਸ ਦੇ ਬਾਰੇ 'ਚ ਗੱਲ ਕਰਦੇ ਹੋਏ ਸੋਨੂੰ ਸੂਦ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਇਹ ਮੇਰਾ ਸਨਮਾਨ ਹੈ ਕਿ ਅਸੀਂ ਆਪਣੇ ਦੇਸ਼ ਦੇ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੇ ਲਈ ਕੁਝ ਕਰ ਸਕੀਏ, ਜੋ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਰਾਹੀਂ ਸਕਰਾਤਮਕਤਾ ਫੈਲਾਅ ਰਿਹਾ ਹੈ। ਪ੍ਰਸ਼ੰਸਕਾਂ ਨੂੰ ਘਰ 'ਚ ਰਹਿਣ ਅਤੇ ਇਕ ਹੀ ਸਮੇਂ 'ਚ ਸਾਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਨਾਭਾ ਪੁਲਸ ਵਲੋਂ ਦੇਹ ਵਪਾਰ ਦੇ ਅੱਡੇ 'ਤੇ ਛਾਪਾ, ਸਨਸਨੀਖੇਜ ਖੁਲਾਸੇ ਦੀ ਸੰਭਾਵਨਾ