ਮੋਗਾ ''ਚ ''ਚੁੱਪ-ਚਪੀਤੇ'' ਚੱਲ ਰਹੇ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼
Friday, May 15, 2020 - 08:32 PM (IST)
ਮੋਗਾ/ਨਿਹਾਲ ਸਿੰਘ ਵਾਲਾ (ਗੋਪੀ ਰਾਊਕੇ/ ਬਾਵਾ): ਜ਼ਿਲਾ ਮੋਗਾ ਦੀ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ ਪੁਲਸ ਦੀ ਕਥਿਤ ਮਿਲੀਭੁਗਤ ਨਾਲ 'ਚੁੱਪ- ਚਪੀਤੇ' ਚੱਲਦੇ ਵੱਡੇ ਸੈਕਸ ਰੈਕੇਟ ਦਾ ਆਖਿਰਕਾਰ ਪਰਦਾਫਾਸ਼ ਹੋ ਗਿਆ ਹੈ।ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਵਲੋਂ ਇਸ ਮਾਮਲੇ 'ਚ ਐੱਸ.ਪੀ.ਐੱਚ. ਰਤਨ ਸਿੰਘ ਬਰਾੜ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਹੀ ਤਾਇਨਾਤ ਦੋ ਸਹਾਇਕ ਥਾਣੇਦਾਰਾਂ 5 ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।ਮਾਮਲੇ ਦੇ ਸ਼ਕਾਇਤ ਕਰਤਾ ਸੁਭਾਸ਼ ਚੰਦਰ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਦਰਜ ਕਰਵਾਇਆ ਕਿ ਉਹ ਹਰਜਿੰਦਰ ਸਿੰਘ ਤੇ ਉਸਦੀ ਪਤਨੀ ਜਸਵੰਤ ਕੌਰ ਦੇ ਨਾਲ-ਨਾਲ ਕੰਮਕਾਰ ਦੇ ਸਬੰਧ ਵਿਚ ਸੀਮਾ ਰਾਣੀ ਨੂੰ ਪਹਿਲਾ ਤੋਂ ਹੀ ਜਾਣਦਾ ਹੈ ਤੇ ਜਦੋਂ ਉਹ 7 ਮਈ ਜਸਵੰਤ ਕੌਰ ਅਤੇ ਸੀਮਾ ਰਾਣੀ ਨੇ ਮੈਨੂੰ ਬਹਾਨੇ ਨਾਲ ਹਰਜਿੰਦਰ ਕੌਰ ਦੇ ਘਰ ਬੁਲਾ ਲਿਆ ਮੇਰੇ ਵਲੋਂ ਕਥਿਤ ਤੌਰ 'ਤੇ ਮਨਾ ਕਰਨ ਦੇ ਬਾਵਜੂਦ ਵੀ ਉਹ ਮੈਨੂੰ ਕਮਰੇ ਵਿਚ ਲੈ ਗਈਆਂ। ਤੇ ਇੱਕ ਔਰਤ ਨੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਦੀ ਬਣੀ ਸਥਿਤੀ ਕਾਰਨ ਮੈਂ ਤਾਂ ਘਬਰਾਹਟ 'ਚ ਆ ਗਿਆ ਤੇ ਤਰੁੰਤ ਮੌਕੇ ਤੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਵੀ ਮੌਕੇ ਤੇ ਪੁੱਜ ਗਏ, ਜਿਨ੍ਹਾਂ ਨੇ ਮੈਨੂੰ ਪੁਲਸ ਮਕੁੱਦਮਾ ਦਰਜ ਕਰਨ ਦੀ ਧਮਕੀ ਦੇ ਕੇ ਇਕ ਲੱਖ ਰੁਪਏ ਲੈ ਲਏ ਤੇ ਫਿਰ ਜਸਵੰਤ ਕੌਰ ਅਤੇ ਸੀਮਾ ਰਾਣੀ ਮੇਰੇ ਤੋਂ ਵੱਖਰੇ 50 ਹਜ਼ਾਰ ਰੁਪਏ ਮੰਗਣ ਲੱਗੀਆਂ ਤੇ ਉਨ੍ਹਾਂ ਵੀ ਪੁਲਸ ਮਕੁੱਦਮਾ ਦਰਜ ਕਰਵਾਉਣ ਦੀ ਧਮਕੀ ਦਿੱਤੀ, ਜਿਸ ਮਗਰੋਂ ਹੀ ਉਨ੍ਹਾਂ ਇਸ ਰੈਕੇਟ ਦੀ ਸ਼ਕਾਇਤ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਅਜੀਤਵਾਲ ਦੇ ਮੁੱਖ ਅਫ਼ਸਰ ਪਲਵਿੰਦਰ ਸਿੰਘ ਵਲੋਂ ਜਸਵੰਤ ਕੌਰ ਪਤਨੀ ਹਰਜਿੰਦਰ ਸਿੰਘ ਨਿਹਾਲ ਸਿੰਘ ਵਾਲਾ, ਸੀਮਾ ਰਾਣੀ, ਹਰਜਿੰਦਰ ਸਿੰਘ, ਸਹਾਇਕ ਥਾਣੇਦਾਰ ਚਮਕੌਰ ਸਿੰਘ ਲਧਾਈਕੇ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਮੋਗਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਪਿਤਾ ਦੀ ਮੌਤ 'ਤੇ ਭਾਵੁਕ ਹੋਏ ਮਨਪ੍ਰੀਤ ਬਾਦਲ, ਲੋਕਾਂ ਨੂੰ ਕੀਤੀ ਇਹ ਅਪੀਲ
ਭਾਵੇਂ ਪੁਲਸ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਸੁਭਾਸ਼ ਚੰਦਰ ਤੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ, ਪਰ 'ਜਗ ਬਾਣੀ' ਦੇ ਹੱਥ ਜੋਂ ਸਬੂਤ ਲੱਗੇ ਹਨ ਉਸ ਤਹਿਤ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਵਿਚ ਨਾਮਜ਼ਦ ਸੀਮਾ ਰਾਣੀ ਨੇ ਕਥਿਤ ਤੌਰ 'ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵਲੋਂ ਜਦੋਂ ਪੈਸੇ ਨਾਂ ਦਿੱਤੇ ਗਏ ਤਾ ਮਾਮਲੇ ਦੀ ਪੜਤਾਲ ਲਈ ਆਪ ਹੀ ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੂੰ ਸ਼ਕਾਇਤ ਪੱਤਰ ਦੇ ਕੇ ਦੋਸ਼ ਲਗਾਇਆ ਕਿ ਉਸ ਨਾਲ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਧੱਕੇਸ਼ਾਹੀ ਕੀਤੀ ਹੈ ਤੇ ਮੇਰੇ ਨਾਮ ਤੇ ਆਪ ਕਥਿਤ ਢਾਈ ਲੱਖ ਰੁਪਏ ਲੈ ਲਏ ਤੇ ਮੈਨੂੰ ਨਹੀਂ ਦਿੱਤੇ। ਇਸ ਲਈ ਜੇਕਰ ਮੈ ਦੋਸ਼ੀ ਹਾਂ ਤੇ ਮੇਰੇ ਵਿਰੁੱਧ ਤੇ ਨਾਲ ਹੀ ਪੁਲਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਟੁੱਟੀ ਪਾਸ਼ ਤੇ ਦਾਸ ਦੀ ਜੋੜੀ, ਪੰਜ ਦਹਾਕੇ ਪ੍ਰਕਾਸ਼ ਸਿੰਘ ਬਾਦਲ ਦੇ ਸਾਰਥੀ ਰਹੇ ਗੁਰਦਾਸ ਬਾਦਲ
ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪੁਲਸ ਅਧਿਕਾਰੀਆਂ ਤੇ ਮਾਮਲਾ ਦਰਜ ਹੋਣ ਮਗਰੋਂ ਮਚਿਆ ਹੜਕੰਪ
ਸੈਕਸ ਰੈਕੇਟ ਦੇ ਮਾਮਲੇ ਵਿਚ ਨਿਹਾਲ ਸਿੰਘ ਵਾਲਾ ਵਿਖੇ ਤਾਇਨਾਤ ਦੋ ਪੁਲਸ ਮੁਲਾਜ਼ਮਾਂ ਤੇ ਪੁਲਸ ਮਕੁੱਦਮਾ ਦਰਜ ਹੋਣ ਮਗਰੋਂ ਥਾਣੇ ਵਿਚ ਹੜਕੰਪ ਮੱਚ ਗਿਆ ਹੈ। ਪਤਾ ਲੱਗਾ ਹੈ ਕਿ ਮਾਮਲੇ ਵਿਚ ਕੁੱਝ ਹੋਰਨਾਂ ਰਸੂਖਵਾਨਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ। ਦੱਸਣਯੋਗ ਹੈ ਕਿ ਭੋਲੇ ਭਾਲੇ ਲੋਕਾਂ ਨੂੰ ਕੁੱਝ ਔਰਤਾ ਵਲੋਂ ਪੁਲਸ ਅਧਿਕਾਰੀਆਂ ਨਾਲ ਕਥਿਤ ਤੌਰ ਤੇ 'ਗੰਢਤੁੰਪ' ਕਰਕੇ ਆਪਣੇ ਪ੍ਰੇਮ ਜਾਲ ਵਿਖ ਫਸਾਉਂਦੇ ਹੋਏ ਲੱਖਾਂ ਰੁਪਏ ਬਟੋਰੇ ਜਾ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਹੁਣ ਕੇਂਦਰ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਡਿਸਚਾਰਜ ਹੋਣਗੇ ਕੋਰੋਨਾ ਰੋਗੀ
ਸੈਕਸ ਰੈਕੇਟ 'ਚ 12 ਵਰ੍ਹੇ ਬਾਅਦ ਮੋਗਾ ਮੁੜ ਚਰਚਾ 'ਚ ਆਇਆ
ਮੋਗਾ ਵਿਖੇ ਇਸ ਤਰ੍ਹਾਂ ਦਾ ਸੈਕਸ ਰੈਕੇਟ 2008 ਵਿਚ ਵੀ ਸਾਹਮਣੇ ਆਇਆ ਸੀ ਤੇ ਉਦੋਂ ਵੀ ਪੁਲਸ ਅਧਿਕਾਰੀਆਂ ਸਮੇਤ ਵੱਡੇ ਰਸੂਖਵਾਨਾਂ ਤੇ ਪੁਲਸ ਮਾਮਲੇ ਦਰਜ ਹੋਏ ਸਨ। 12 ਵਰ੍ਹਿਆਂ ਮਗਰੋਂ ਸੈਕਸ ਰੈਕੇਟ 'ਚ ਮੋਗਾ ਮੁੜ ਚਰਚਾ 'ਚ ਆ ਗਿਆ ਹੈ।
ਸਾਰੇ ਦੋਸ਼ੀਆਂ ਦਾ 4 ਦਿਨਾਂ ਪੁਲਸ ਰਿਮਾਂਡ ਲਿਆ
ਸੈਕਸ ਰੈਕੇਟ ਵਿਚ ਫ਼ਸੇ ਚਾਰੇ ਕਥਿਤ ਦੋਸ਼ੀਆਂ ਦਾ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਅਤੇ ਇੰਸਪੈਕਟਰ ਪਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਨਿਹਾਲ ਸਿੰਘ ਵਾਲਾ ਦੀ ਕੋਰਟ ਤੋਂ 4 ਦਿਨਾਂ ਪੁਲਸ ਰਿਮਾਂਡ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਰੈਕੇਟ ਵਿਚ ਹੋਰ ਕੌਣ-ਕੌਣ ਸ਼ਾਮਲ ਹਨ।