ਮੋਗਾ ''ਚ ਦਵਾਈਆਂ ਦੇ ਲਈ ਸੋਰੀ ਪਰ ਸ਼ਰਾਬ ਲਈ ਖੋਲ੍ਹੀ ਚੋਰ ਮੋਰੀ
Tuesday, Mar 24, 2020 - 11:35 AM (IST)
ਮੋਗਾ (ਵਿਪਨ): ਅੱਜ ਮੋਗਾ 'ਚ ਭਲੇ ਹੀ ਕਰਫਿਊ 'ਚ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਨਜ਼ਰ ਆ ਰਹੇ ਹਨ ਪਰ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਅਤੇ ਮਰੀਜ਼ ਦਵਾਈਆਂ ਦੇ ਲਈ ਪਰੇਸ਼ਾਨ ਹੋ ਰਹੇ ਹਨ। ਸ਼ਰਾਬ ਪੀਣ ਵਾਲੇ ਸ਼ਰਾਬਾਂ ਦੇ ਸ਼ੌਕੀਨ ਠੇਕੇਦਾਰਾਂ ਵਲੋਂ ਆਪਣੇ ਠੇਕਿਆਂ 'ਚ ਇਕ ਮੋਰੀ ਖੋਲ੍ਹ ਦਿੱਤੀ ਗਈ ਹੈ। ਜਿੱਥੋਂ ਆਰਾਮ ਨਾਲ ਕਰਫਿਊ 'ਚ ਵੀ ਸ਼ਰਾਬ ਮਿਲ ਸਕੇਗੀ।
ਉੱਥੇ ਅੱਜ ਸਾਡੀ ਟੀਮ ਨੇ ਮੋਗਾ ਦੇ ਐੱਸ.ਐੱਸ.ਪੀ. ਦਫਤਰ ਦੇ ਕਰੀਬ 20 ਗਜ ਦੂਰੀ ਤੋਂ ਇਕ ਸ਼ਰਾਬ ਦੇ ਠੇਕੇ ਤੋਂ ਸ਼ਰੇਆਮ ਸ਼ਟਰ 'ਚ ਰੱਖੀ ਗਈ ਇਕ ਮੋਰੀ ਤੋਂ ਸ਼ਰਾਬ ਦੀ ਬੋਤਲ ਲਈ ਅਤੇ ਕੈਮਰੇ 'ਚ ਕੈਦ ਕਰ ਲਈ। ਉੱਥੇ ਹੀ ਜਦੋਂ ਸ਼ਰਾਬ ਵੇਚਣ ਵਾਲੇ ਤੋਂ ਵਾਰ-ਵਾਰ ਸ਼ਰਾਬ ਵੇਚਣ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਹ ਕਾਊਂਟਰ ਦੇ ਹੇਠਾਂ ਲੁੱਕ ਗਿਆ, ਜੋ ਸਾਡੇ ਕੈਮਰੇ 'ਚ ਕੈਦ ਹੋ ਗਿਆ। ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ 'ਚ 23 ਕੇਸ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਆ ਗਏ ਹਨ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ : ਜਲੰਧਰ 'ਚ 3 ਮਰੀਜ਼ ਪਾਜ਼ੇਟਿਵ