ਮਾਮਲਾ ਗੈਂਗਸਟਰ ਦੇ ਨਾਂ ''ਤੇ ਅਕਾਲੀ ਆਗੂ ਤੋਂ 5 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਪੰਜ ਕਾਬੂ

11/23/2020 11:03:20 AM

ਮੋਗਾ (ਆਜ਼ਾਦ): ਮੋਗਾ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਗ੍ਰੇਟ ਪੰਜਾਬ ਪ੍ਰਿਟਿੰਗ ਪ੍ਰੈੱਸ ਦੇ ਐੱਮ. ਡੀ. ਅਤੇ ਅਕਾਲੀ ਨੇਤਾ ਬਾਦਲ ਦੇ ਵਪਾਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਨਵੀਨ ਸਿੰਗਲਾ ਤੋਂ ਪੰਜ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਉਸਦੀ ਪ੍ਰਿੰਟਿਗ ਪ੍ਰੈੱਸ 'ਤੇ ਕੰਮ ਕਰਨ ਵਾਲੇ ਦੋ ਨੌਜਵਾਨਾਂ ਸਮੇਤ ਪੰਜ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. ਸਿਟੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪ੍ਰਿੰਟਿਗ ਪ੍ਰੈੱਸ ਦੇ ਐੱਮ. ਡੀ. ਨਵੀਨ ਸਿੰਗਲਾ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ 16 ਨਵੰਬਰ ਦੀ ਰਾਤ ਨੂੰ ਉਸ ਦੇ ਮੋਬਾਇਲ ਫ਼ੋਨ 'ਤੇ ਇਕ ਵਾਇਸ ਮੈਸੇਜ ਭੇਜਾ ਗਿਆ, ਜਿਸ 'ਚ ਗੈਂਗਸਟਰ ਲਾਰੈਸ ਬਿਸ਼ਨੋਈ ਦੇ ਨਾਂ 'ਤੇ ਪੰਜ ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਅਤੇ ਕਿਹਾ ਕਿ ਜੇਕਰ ਇਹ ਪੈਸੇ ਨਾ ਦਿੱਤੇ ਤਾਂ ਉਸ ਦੇ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

ਉਨ੍ਹਾਂ ਕਿਹਾ ਕਿ ਜਦੋਂ ਮੈਂ ਜਿਸ ਮੋਬਾਇਲ ਫੋਨ ਤੋਂ ਕਾਲ ਆਈ ਸੀ, ਦੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਉਕਤ ਕਾਲ ਕਰਨੇ ਵਾਲੇ ਕੋਈ ਹੋਰ ਨਹੀਂ ਸਗੋ ਉਸਦੀ ਪ੍ਰਿੰਟਿਗ ਪ੍ਰੈੱਸ 'ਤੇ ਕੰਮ ਕਰਨ ਵਾਲਾ ਸਾਹਿਲ ਉਰਫ਼ ਸਿੰਗਾਰਾ ਨਿਵਾਸੀ ਬੇਦੀ ਨਗਰ ਹੈ। ਉਨ੍ਹਾਂ ਕਿਹਾ ਕਿ ਪੈਸੇ ਮੰਗਣ ਵਾਲੇ ਨੌਜਵਾਨ ਨੇ ਇੱਕ ਅਮਨ ਵਰਮਾ ਉਰਫ਼ ਕਾਲਾ ਨਾਂ ਦੇ ਸਾਥੀ ਨੂੰ ਫਿਰੌਤੀ ਦੇ ਪੈਸੇ ਲੈਣ ਲਈ ਪ੍ਰਿੰਟਿੰਗ ਪ੍ਰੈੱਸ ਭੇਜ ਦਿੱਤਾ, ਜਿਸ ਨੂੰ ਪੁਲਸ ਨੇ ਫੜ ਲਿਆ ਅਤੇ ਪੁੱਛ-ਗਿੱਛ ਦੌਰਾਨ ਮੰਨਿਆ ਕਿ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਸਾਰਾ ਮਾਮਲਾ ਬੇਪਰਦ ਹੋ ਗਿਆ। ਡੀ. ਐੱਸ. ਪੀ. ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਥਾਣਾ ਸਾਊਥ ਦੇ ਮੁੱਖੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਸਹਾਇਕ ਥਾਣੇਦਾਰ ਜਸਵੰਤ ਸਿੰਘ ਅਤੇ ਹੋਰ ਮੁਲਾਜ਼ਮ ਸ਼ਾਮਿਲ ਸਨ ਅਤੇ ਉਨ੍ਹਾਂ ਸੂਚਨਾ ਦੇ ਆਧਾਰ 'ਤੇ ਸਾਹਿਲ ਕੁਮਾਰ ਸਿੰਗਾਰਾ, ਲਵਜੀਤ ਸੈਰੀ, ਰਾਜਵੰਤ ਸਿੰਘ ਭਿੰਡੀ, ਅਮਨ ਵਰਮਾ ਨਿਵਾਸੀ ਮੋਗਾ, ਗੁਰਤੇਜ ਸਿੰਘ ਨਿਵਾਸੀ ਸੋਸਣ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਨਵੀਨ ਸਿੰਗਲਾ ਦੇ ਕਾਰ ਡਰਾਇਵਰ ਲਾਲ ਦਾਸ ਨੂੰ ਪੁੱਛ-ਗਿੱਛ ਮਗਰੋਂ ਛੱਡ ਦਿੱਤਾ ਗਿਆ ਹੈ। ਸਾਰੇ ਦੋਸ਼ੀਆਂ ਨੂੰ ਅੱਜ ਸਹਾਇਕ ਥਾਣੇਦਾਰ ਜਸਵੰਤ ਸਿੰਘ ਵਲੋਂ ਮਾਨਯੋਗ ਅਦਾਲਤ ਵਿਚ ਪੇਸ਼ ਕੀਤਹਾ ਗਿਆ ਜਿਨ੍ਹਾਂ ਦਾ 27 ਤੱਕ ਪੁਲਸ ਰਿਮਾਂਡ ਮਿਲਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਹ ਗੱਲ, ਇੰਝ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ


Baljeet Kaur

Content Editor

Related News