ਹੈਵਾਨੀਅਤ ਦੀਆਂ ਹੱਦਾਂ ਪਾਰ, 7 ਬੱਚਿਆਂ ਦੇ ਪਿਓ ਵਲੋਂ 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

Tuesday, Sep 01, 2020 - 09:29 AM (IST)

ਹੈਵਾਨੀਅਤ ਦੀਆਂ ਹੱਦਾਂ ਪਾਰ, 7 ਬੱਚਿਆਂ ਦੇ ਪਿਓ ਵਲੋਂ 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ 3 ਸਾਲਾ ਬੱਚੀ ਨਾਲ 7 ਬੱਚਿਆਂ ਦੇ ਪਿਓ ਵਲੋਂ ਜਬਰ-ਜ਼ਨਾਹ ਕੀਤਾ ਗਿਆ। ਇਸ ਸਬੰਧੀ ਸ਼ਿਕਾਇਤ ਮਿਲਦਿਆਂ ਨੱਥੂਵਾਲਾ ਗਰਬੀ ਦੇ ਇੰਚਾਰਜ ਸੁਰਜੀਤ ਸਿੰਘ ਵਲੋਂ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧ 'ਚ ਪੀੜਤਾ ਦੇ ਰਿਸ਼ਤੇਦਾਰ ਦੀ ਸ਼ਿਕਾਇਤ 'ਤੇ ਦੋਸ਼ੀ ਬਲਵੀਰ ਸਿੰਘ (45) ਖਿਲਾਫ਼ 20 ਦਸੰਬਰ 2016 ਨੂੰ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਸਹੁਰਾ ਪਰਿਵਾਰ ਦੀ ਦਰਿੰਦਗੀ ਕਾਰਨ ਨੂੰਹ ਦਾ ਗਰਭਪਾਤ, ਰਵਾ ਦੇਵੇਗੀ ਦੁੱਖ ਭਰੀ ਦਾਸਤਾਨ
PunjabKesariਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਭਾਣਜੀ ਜੋ ਆਂਗਣਵਾੜੀ ਸੈਂਟਰ 'ਚ ਪੜਨ ਲਈ ਗਈ ਸੀ, ਵਾਪਸ ਘਰ ਨਹੀਂ ਆਈ, ਜਿਸ 'ਤੇ ਅਸੀਂ ਉਸਦੀ ਤਲਾਸ਼ ਕੀਤੀ ਤਾਂ ਪਤਾ ਲੱਗਾ ਕਿ ਬਲਵੀਰ ਸਿੰਘ ਉਸ ਨੂੰ ਨਹਿਰ 'ਤੇ ਲੈ ਗਿਆ ਹੈ। ਇਸ ਉਪਰੰਤ ਜਦ ਅਸੀਂ ਉਥੇ ਪੁੱਜੇ ਤਾਂ ਦੋਸ਼ੀ ਸਾਨੂੰ ਦੇਖ ਕੇ ਉਥੋਂ ਭੱਜ ਗਿਆ। ਅਸੀਂ ਆਪਣੀ ਭਾਣਜੀ ਜੋ ਖੂਨ ਨਾਲ ਲਥਪਥ ਸੀ, ਨੂੰ ਹਸਪਤਾਲ ਲੈ ਗਏ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਦਾਦਾਗਿਰੀ: ਜਨਾਨੀ ਨੂੰ ਫ਼ੋਨ ਕਰ ਗ਼ਲਤ ਕੰਮ ਲਈ ਮਜ਼ਬੂਰ ਕਰਦਾ ਸੀ ਮੁਨਸ਼ੀ,ਸਕਰੀਨ ਸ਼ਾਟ ਹੋਏ ਵਾਇਰਲ

PunjabKesariਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲਾ ਪਹਿਲਾਂ ਕੈਂਸਲ ਹੋ ਗਿਆ ਸੀ ਪਰ ਇਕ ਸਾਲ ਪਹਿਲਾਂ ਡਾਕਟਰੀ ਰਿਪੋਰਟ ਆਉਣ 'ਤੇ ਦੋਸ਼ੀ ਨੂੰ ਨਾਮਜ਼ਦ ਕੀਤਾ ਗਿਆ ਸੀ, ਜੋ ਡਰ ਕੇ ਕਪੂਰਥਲਾ ਭੱਜ ਗਿਆ ਸੀ, ਜਿਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਹੈ। ਉਸ ਨੂੰ ਸੋਮਵਾਰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਸਤੰਬਰ ਤੱਕ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ।

ਇਹ ਵੀ ਪੜ੍ਹੋ : ਮ੍ਰਿਤਕ ਪਤਨੀ ਦੇ ਪਾਸਪੋਰਟ 'ਤੇ ਦੂਜੀ ਪਤਨੀ ਨੂੰ ਲੈ ਗਿਆ ਅਮਰੀਕਾ, ਫਿਰ ਕਰ ਦਿੱਤਾ ਇਹ ਕਾਰਾ

PunjabKesari


author

Baljeet Kaur

Content Editor

Related News