ਜੇਠ ਦੀ ਕਰਤੂਤ : ਭਰਜਾਈ ''ਤੇ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ

Wednesday, Feb 05, 2020 - 10:18 AM (IST)

ਜੇਠ ਦੀ ਕਰਤੂਤ : ਭਰਜਾਈ ''ਤੇ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ

ਮੋਗਾ : ਗਲੀ 'ਚੋਂ ਨਿਕਲਣ ਨੂੰ ਲੈ ਕੇ ਦੋ ਭਰਾਵਾਂ 'ਚ ਚੱਲ ਰਹੇ ਵਿਵਾਦ ਕਾਰਨ ਜੇਠ ਨੇ ਭਰਾ ਦੀ ਪਤਨੀ 'ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਇਸ ਉਪਰੰਤ ਉਸ ਨੂੰ ਤੁਰੰਤ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ।

ਇਸ ਸਬੰਧੀ ਰਾਮਾਂ ਵਾਸੀ 44 ਸਾਲ ਦੀ ਰੀਟਾ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਦੋਵਾਂ ਪਰਿਵਾਰਾਂ ਦਾ ਸਾਂਝੀ ਗਲੀ ਰਾਹੀਂ ਆਉਣਾ ਜਾਣਾ ਹੈ। ਜੇਠ ਦਰਸ਼ਨ ਸਿੰਘ ਉਸ ਰਾਸਤੇ ਤੋਂ ਸਾਡੇ ਪਰਿਵਾਰ ਦੇ ਲੰਘਣ ਦਾ ਵਿਰੋਧ ਕਰਦਾ ਹੈ। ਉਸ ਨੇ ਦੱਸਿਆ ਕਿ 2 ਫਰਵਰੀ ਸ਼ਾਮ ਨੂੰ ਜਦ ਉਹ ਘਰ 'ਚ ਇਕੱਲੀ ਸੀ ਤਾਂ ਉਸਦਾ ਜੇਠ ਘਰ ਆਇਆ ਤੇ ਰਾਸਤੇ 'ਚੋਂ ਲੰਘਣ ਨੂੰ ਲੈ ਕੇ ਗਾਲ੍ਹਾਂ ਕੱਢਣ ਲੱਗ ਗਿਆ। ਉਸ ਨੇ ਜੇਠ ਦੀਆਂ ਗੱਲਾਂ ਨੂੰ ਨਜ਼ਰ ਅੰਦਾ ਕੀਤਾ, ਜਿਸ ਕਾਰਨ ਗੁੱਸੇ 'ਚ ਆਏੇ ਦਰਸ਼ਨ ਸਿੰਘ ਨੇ ਪੈਟਰੋਲ ਪਾ ਕੇ ਮੈਨੂੰ ਅੱਗ ਲਾ ਦਿੱਤੀ। ਚੀਕਾਂ ਦੀ ਆਵਾਜ਼ ਸੁਣ ਕੇ ਆਏ ਆਲੇ-ਦੁਆਲੇ ਦੇ ਲੋਕਾਂ ਨੇ ਮੈਨੂੰ ਹਸਪਤਾਲ 'ਚ ਦਾਖਲ ਕਰਵਾਇਆ।   


author

Baljeet Kaur

Content Editor

Related News