ਮੋਗਾ: ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੈਲਪ ਲਾਈਨ ਨੰਬਰ

03/26/2020 2:27:40 PM

ਮੋਗਾ (ਵੈਬ ਡੈਸਕ): ਪੂਰੀ ਦੁਨੀਆਂ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਵਿਚ ਲਾਕਡਾਉਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੀ ਪੂਰੇ ਸੂਬੇ 'ਚ ਕਰਫਿਊ ਲਗਾਇਆ ਗਿਆ ਹੈ ਅਤੇ ਲੋਕਾ ਨੂੰ ਘਰ ਬੈਠੇ ਹੀ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਨੂੰ ਮੁੱਖ ਰੱਖਦਿਆਂ ਪਟਿਆਲਾ ਜ਼ਿਲੇ ਦੇ ਵਸਨੀਕਾਂ ਲਈ ਹੈਲਪ ਨੰਬਰ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋ ਜ਼ਰੂਰੀ ਵਸਤਾਂ ਜਿਵੇ ਕਿ ਦਵਾਈਆਂ, ਦੁੱਧ, ਕਰਿਆਨੇ ਦਾ ਸਮਾਨ ਘਰ-ਘਰ ਪਹੁੰਚਾਉਣ ਲਈ ਮੋਬਾਈਲ ਨੰਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।ਅਜਿਹੇ ਵਿਚ ਉਕਤ ਜ਼ਰੂਰੀ ਵਸਤਾਂ ਲਈ ਜਾਰੀ ਨੰਬਰਾਂ 'ਤੇ ਕਾਲ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਦੁਕਾਨਦਾਰ ਰਾਹੀਂ ਤੁਹਾਡੇ ਘਰ ਸਮਾਨ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਦੌਰਾਨ ਕਰਫਿਊ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿਤੀ ਗਈ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ 'ਚ ਹੀ ਰਹਿਣ ਦੀ ਸਖਤ ਹਿਦਾਇਤ ਕੀਤੀ ਗਈ ਹੈ।ਪੰਜਾਬ ਦੇ ਕਈ ਸ਼ਹਿਰਾਂ 'ਚ ਦੇਖਣ ਨੂੰ ਮਿਲਿਆ ਹੈ ਕਿ ਕਰਫਿਊ 'ਚ ਜਿਵੇਂ ਹੀ ਢਿੱਲ ਮਿਲਦੀ ਹੈ ਤਾਂ ਲੋਕਾਂ ਦੀ ਹੱਦ ਨਾਲੋਂ ਜ਼ਿਆਦਾ ਭੀੜ ਇਕੱਠੀ ਹੋ ਜਾਂਦੀ ਹੈ। ਇਸ ਨੂੰ ਦੇਖਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਉੱਥੋਂ ਦੇ ਪ੍ਰਸ਼ਾਸਨ ਵਲੋਂ ਹੁਣ ਹੋਮ ਡਲਿਵਰੀ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇੱਕੋ ਥਾਂ 'ਤੇ ਲੋਕ ਇਕੱਠੇ ਨਾ ਹੋਣ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੈਲਪ ਲਾਈਨ ਨੰਬਰ
ਹੈਲਪ ਲਾਈਨ ਨੰਬਰ-104,01636-220544
ਕਰਫਿਊ ਪਾਸ (ਡੀ. ਸੀ. ਦਫਤਰ, ਮੋਗਾ)
ਸਤਨਾਮ ਸਿੰਘ ਸੀਨੀਅਰ ਸਹਾਇਕ-97813-05051
ਤਲਵਿੰਦਰ ਸਿੰਘ ਕਲਰਕ-98557-06890
ਬਿਜਲੀ ਵਿਭਾਗ ਸਬੰਧੀ ਸਹਾਇਤਾ
ਐਕਸੀਅਨ ਮੋਗਾ ਦਮਨਜੀਤ ਸਿੰਘ-96461-14520
ਐੱਸ. ਡੀ.ਓ. ਬਿਲਾਸਪੁਰ ਇੰਦਰਜੀਤ ਸਿੰਘ-96461-14581
ਵਿਜੇ ਕੁਮਾਰ ਐਕਸੀਅਨ ਬਾਘਾਪੁਰਾਣਾ-96461-14522
ਭੁਪਿੰਦਰ ਸਿੰਘ ਐੱਸ. ਡੀ. ਓ. ਮੋਗਾ ਸ਼ਹਿਰੀ-96461-14569
ਜੀਵਨ ਦਾਸ ਐੱਸ. ਡੀ. ਓ. ਕੋਟ ਈਸੇ ਖਾਂ-96461-14571
ਕੇਵਲ ਸਿੰਘ ਐੱਸ. ਡੀ. ਓ. ਧਰਮਕੋਟ-96461-14982
ਐਂਬੂਲੈਂਸ ਸੰਪਰਕ ਨੰਬਰ-108
ਜਨਰਲ ਕਾਰਜਾਂ ਦੇ ਲਈ ਸਹਾਇਤਾ-75270-44478, 01636-239911
ਮੈਡੀਕਲ ਸਹਾਇਤਾ
97800-01879, 97803-03784
ਗਰੀਬਾਂ ਅਤੇ ਦਿਹਾੜੀਦਾਰਾਂ ਦੇ ਲਈ ਰਾਸ਼ਨ ਦਾਨ ਦੇ ਇੱਛੁਕ ਵਿਅਕਤੀ ਡਰਾਈ ਰਾਸ਼ਨ ਜਿਵੇਂ ਕਿ ਆਟਾ, ਚੌਲ, ਦਾਲ, ਚੀਨੀ, ਚਾਹ ਪੱਤੀ ਅਤੇ ਸਾਬਣ ਆਦਿ ਦਾਨ ਕਰਨ ਲਈ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ :
ਜ਼ਿਲਾ ਫੂਡ ਸਪਲਾਈ ਅਫ਼ਸਰ ਮੋਗਾ-97813-30180
ਤਹਿਸੀਲ ਮੋਗਾ
ਗੁਰਜੀਤ ਸਿੰਘ-98556-46577
ਤਹਿਸੀਲ ਨਿਹਾਲ ਸਿੰਘ ਵਾਲਾ ਸਨਮ ਸੂਦ-88472-74522
ਤਹਿਸੀਲ ਧਰਮਕੋਟ
ਰਾਜਵੰਤ ਸਿੰਘ ਵਾਲੀਆ-98149-71898
ਤਹਿਸੀਲ ਬਾਘਾਪੁਰਾਣਾ
ਚਰਨਜੀਤ ਸਿੰਘ-98554-88235
ਉਕਤ ਨੰਬਰਾਂ 'ਤੇ ਕਿਸੇ ਵੀ ਤਰ੍ਹਾਂ ਦੀ ਐਡਵਾਈਜ਼ਰੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।


Shyna

Content Editor

Related News