ਮੋਦੀ-ਸ਼ਾਹ ਨੂੰ ਇਕ ਦਿਨ ਕਿਸਾਨਾਂ-ਮਜ਼ਦੂਰਾਂ ਦੀ ਸ਼ਕਤੀ ਅੱਗੇ ਝੁਕਣਾ ਹੀ ਪਵੇਗਾ :  ਚਢੂਨੀ

Tuesday, Nov 09, 2021 - 01:55 AM (IST)

ਮੋਦੀ-ਸ਼ਾਹ ਨੂੰ ਇਕ ਦਿਨ ਕਿਸਾਨਾਂ-ਮਜ਼ਦੂਰਾਂ ਦੀ ਸ਼ਕਤੀ ਅੱਗੇ ਝੁਕਣਾ ਹੀ ਪਵੇਗਾ :  ਚਢੂਨੀ

ਪਟਿਆਲਾ/ਰੱਖੜਾ(ਬਲਜਿੰਦਰ)- ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਇਕ ਵਾਰ ਫਿਰ ਸਾਫ ਕੀਤਾ ਕਿ ਵੋਟ ਦੀ ਤਾਕਤ ਦਾ ਇਸਤੇਮਾਲ ਕਰ ਕੇ ਸਿਆਸੀ ਸ਼ਕਤੀ ਆਪਣੇ ਹੱਥ ’ਚ ਲਏ ਬਿਨਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਹੋ ਸਕਦਾ। ਉਹ ਪਿੰਡ ਰੱਖਡ਼ਾ ਵਿਖੇ ਮਹਿੰਦਰ ਸਿੰਘ ਰੱਖਡ਼ਾ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਸਨ। ਇਥੇ ਇਲਾਕਾ ਨਿਵਾਸੀਆਂ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਲੋਕ ਸਾਡੇ ਵੋਟ ਦੀ ਤਾਕਤ ਨਾਲ ਸ਼ਕਤੀ ਹਾਸਲ ਕਰ ਕੇ ਸਾਡੇ ਹੀ ਖ਼ਿਲਾਫ਼ ਫੈਸਲੇ ਕਰਨ ਲੱਗ ਜਾਂਦੇ ਹਨ। ਅਸੀਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਹਾਂ। ਫਿਰ ਉਨ੍ਹਾਂ ਤੋਂ ਜਦੋਂ ਆਪਣੇ ਹੱਕ ਮੰਗਦੇ ਹਾਂ। ਇਹ ਆਪਣੀਆਂ ਮਨਮਾਨੀਆਂ ’ਤੇ ਆ ਜਾਂਦੇ ਹਨ।

ਇਹ ਵੀ ਪੜ੍ਹੋ- ਫਗਵਾੜਾ 'ਚ ਦੇਰ ਰਾਤ ਹੋਈ ਫਾਇਰਿੰਗ, ਇਲਾਕੇ 'ਚ ਫੈਲੀ ਦਹਿਸ਼ਤ

ਗੁਰਨਾਮ ਚਢੂਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਦਿਨ ਕਿਸਾਨ ਅਤੇ ਮਜ਼ਦੂਰ ਦੀ ਸ਼ਕਤੀ ਅੱਗੇ ਝੁਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਜਾਗ ਗਿਆ ਹੈ, ਹੁਣ ਦੇਸ਼ ਦੇ ਕਿਸਾਨਾਂ ਦਾ ਭਵਿੱਖ ਕਾਰਪੋਰੇਟ ਸੈਕਟਰ ਦੇ ਹੱਥਾਂ ’ਚ ਕਿਸੇ ਵੀ ਕੀਮਤ ਨਹੀਂ ਜਾਣ ਦਿੱਤਾ ਜਾਵੇਗਾ। ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਵੀ ਆਪਣੀ ਵੋਟ ਦੀ ਤਾਕਤ ਦੀ ਸ਼ਕਤੀ ਦਿਖਾਵੇ ਤਾਂ ਕਿ ਤਾਨਾਸ਼ਾਹੀ ਕਰਨ ਵਾਲਿਆਂ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ। ਗੁਰਨਾਮ ਸਿੰਘ ਨ ਨੇ ਕਿਹਾ ਕਿ ਸਾਰਿਆਂ ਨੂੰ ਇਕਮੁੱਠ ਹੋ ਕੇ ਇਸ ਸਮੇਂ ਲਡ਼ਨ ਦੀ ਜ਼ਰੂਰਤ ਹੈ, ਕਿਉਂਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਲਗਾਤਾਰ ਚਲੀਆਂ ਜਾ ਰਹੀਆਂ ਹਨ ਪਰ ਸਾਡੇ ਏਕੇ ਦੇ ਅੱਗੇ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਕਰਨ ਵਾਲਿਆਂ ਦੀ ਇਕ ਨਹੀਂ ਚੱਲ ਰਹੀ।

ਇਹ ਵੀ ਪੜ੍ਹੋ- ਚਢੂਨੀ ਨੇ ਵਿਧਾਨ ਸਭਾ ਚੋਣਾਂ ਲਡ਼ਣ ਲਈ ਰਾਜਨੀਤਿਕ ਪਾਰਟੀ ਰਜਿਸਟਡ ਕਰਵਾਉਣ ਦਾ ਕੀਤਾ ਐਲਾਨ

ਇਸ ਮੌਕੇ ਰਛਪਾਲ ਸਿੰਘ ਜੋਡ਼ੇਮਾਜਰਾ, ਕਰਮਜੀਤ ਸਿੰਘ ਰੱਖਡ਼ਾ, ਬਲਵਿੰਦਰ ਸਿੰਘ ਬਿੱਲੂ ਰੱਖਡ਼ਾ, ਤਰਲੋਚਨ ਸਿੰਘ, ਮਹਿੰਦਰ ਸਿੰਘ, ਹਰੀਸ਼ ਕੁਮਾਰ ਚੌਹਾਨ, ਅਮਰੀਕ ਸਿੰਘ ਮੈਂਬਰ ਪੰਚਾਇਤ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।


author

Bharat Thapa

Content Editor

Related News