ਮੋਦੀ ਦੀ ਮਨ ਕੀ ਬਾਤ ''ਚ ਸਵ. ਜਨਰਲ ਅਰਜਨ ਸਿੰਘ ਔਲਖ ਨੂੰ ਨਹੀਂ ਮਿਲੀ ਥਾਂ

Monday, Sep 25, 2017 - 09:32 AM (IST)

ਮੋਦੀ ਦੀ ਮਨ ਕੀ ਬਾਤ ''ਚ ਸਵ. ਜਨਰਲ ਅਰਜਨ ਸਿੰਘ ਔਲਖ ਨੂੰ ਨਹੀਂ ਮਿਲੀ ਥਾਂ

ਲੁਧਿਆਣਾ (ਮੁੱਲਾਂਪੁਰੀ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 37ਵੀਂ ਵਾਰ ਆਕਾਸ਼ ਵਾਣੀ ਰੇਡੀਓ 'ਤੇ ਮਨ ਕੀ ਬਾਤ ਰਾਹੀਂ ਲੋਕਾਂ ਨਾਲ ਸਿੱਧੀ ਗੱਲ ਕੀਤੀ। ਉਨ੍ਹਾਂ ਜਿਥੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੀਆਂ ਹੋਰ ਕਈ ਗੱਲਾਂ-ਬਾਤਾਂ ਕਹੀਆਂ ਤੇ ਕਈ ਪੁਰਾਣੇ ਆਗੂਆਂ ਨੂੰ ਯਾਦ ਕੀਤਾ ਤੇ ਕਈਆਂ ਦੇ ਦਿਹਾੜੇ ਮਨਾਉਣ ਬਾਰੇ ਲੋਕਾਂ ਨੂੰ ਯਾਦ ਕਰਵਾਇਆ, ਉਥੇ ਹੀ ਉਹ 29 ਮਿੰਟ ਦੀ ਇਸ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਦੇ ਮਾਰਸ਼ਲ ਆਫ ਦਿ ਇੰਡੀਅਨ ਏਅਰ ਫੋਰਸ ਸਵ. ਜਨਰਲ ਅਰਜਨ ਸਿੰਘ ਔਲਖ ਨੂੰ ਭੁੱਲ ਗਏ। ਉਨ੍ਹਾਂ ਇਸ ਵੱਡੇ ਕੱਦ ਦੇ ਜਾਂਬਾਜ਼ ਸਿੱਖ ਕੌਮ ਦੇ ਹੀਰੋ ਤੇ ਏਅਰ ਫੋਰਸ ਦੇ ਵੱਡੇ ਨਾਇਕ ਨੂੰ ਮਨ ਕੀ ਬਾਤ ਪ੍ਰੋਗਰਾਮ 'ਚ ਕਿਉਂ ਨਹੀਂ ਯਾਦ ਕੀਤਾ ਜਾਂ ਉਹ ਭੁੱਲ ਗਏ, ਜਦਕਿ ਅੱਜ ਇਸ ਮਹਾਨ ਜਨਰਲ ਦੀ ਭੋਗ ਦੀ ਰਸਮ ਸੀ। ਅੱਜ ਮੋਦੀ ਵੱਲੋਂ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਜਿਥੇ ਹੋਰ ਦੇਸ਼ ਦੀਆਂ ਗੱਲਾਂ ਕੀਤੀਆਂ ਗਈਆਂ, ਉਥੇ ਹਿੰਦੁਸਤਾਨ ਦੇ ਉਸ ਸਵ. ਅਰਜਨ ਸਿੰਘ ਔਲਖ ਨੂੰ ਮਨੋ ਵਿਸਾਰਨ 'ਤੇ ਰਾਜਸੀ ਹਲਕਿਆਂ 'ਚ ਚਰਚਾ ਹੋਣੀ ਸੁਭਾਵਿਕ ਗੱਲ ਹੀ ਸੀ, ਜੋ ਇਕ ਵੱਡੇ ਸੋਗ ਦੇ ਸਮਾਗਮ 'ਚ ਚਰਚਾ ਦਾ ਵਿਸ਼ਾ ਸੀ।


Related News