ਆਤਮ-ਨਿਰਭਰ ਭਾਰਤ ਦੇ ਸੁਫ਼ਨੇ ਨੂੰ ਭਾਜਪਾ ਕਾਰਕੁਨ ਮਿਹਨਤ ਨਾਲ ਸਾਕਾਰ ਕਰਨਗੇ : ਸੁਸ਼ੀਲ ਸ਼ਰਮਾ

07/14/2020 6:57:03 PM

ਜਲੰਧਰ(ਕਮਲੇਸ਼, ਰਾਹੁਲ) - ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਮੋਦੀ ਸਰਕਾਰ ਦੀ ਆਤਮ-ਨਿਰਭਰ ਭਾਰਤ ਮੁਹਿੰਮ ਤਹਿਤ ਸੂਬੇ ਦੀ ਜਨਤਾ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਮਹਿੰਮ ਦੀ ਕੜੀ ’ਚ ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ’ਚ ਭਾਜਪਾ ਕਾਰਜਕਰਤਾਵਾਂ ਵਲੋਂ ਕੇਂਦਰ ਸਰਕਾਰ ਦੀਆਂ ਜਨਹਿੱਤ ਯੋਜਨਾਵਾਂ ਸਬੰਧੀ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਨੂੰ ਰਫਤਾਰ ਦਿੰਦੇ ਹੋਏ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਕਿ ਸੂਬੇ ਦੀ ਿਨਕੰਮੀ ਕਾਂਗਰਸ ਸਰਕਾਰ ਵਲੋਂ ਕੇਂਦਰ ਦੀਆਂ ਯੋਜਨਾਵਾਂ ਤੋਂ ਪੰਜਾਬ ਦੀ ਜਨਤਾ ਨੂੰ ਭਰਮਾਉਣ ਕਾਰਨ ਕੋਈ ਲਾਭ ਪ੍ਰਾਪਤ ਕਰਨ ਵਾਲਾ ਇਨ੍ਹਾਂ ਯੋਜਨਾਵਾਂ ਤੋਂ ਵਾਂਝਾ ਨਾ ਰਹਿ ਸਕੇ। ਸੁਸ਼ੀਲ ਸ਼ਰਮਾ ਨੇ ਕਿਹਾ ਕਿ ਇਸੇ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਆਉਣ ਵਾਲੇ ਦਿਨਾਂ ’ਚ ਕਾਰਜਕਰਤਾ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਇਸ ਦਾ ਪ੍ਰਚਾਰ ਕਰਨਗੇ। ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਜਦੋਂ ਪੂਰਾ ਵਿਸ਼ਵ ਕੋੋਰੋਨਾ ਸੰਕਟ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਸੀ, ਉਦੋਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਕੁਸ਼ਲ ਅਗਵਾਈ ਨਾਲ ਭਾਰਤ ਨੂੰ ਨਾ ਸਿਰਫ ਇਸ ਮਹਾਮਾਰੀ ਦੀ ਭਿਆਨਕ ਤਬਾਹੀ ਤੋਂ ਬਚਾਇਆ, ਬਲਕਿ ਇਸ ਦੀ ਅਰਥਵਿਵਸਥਾ ਨੂੰ ਵੀ ਿਡਗਣ ਨਹੀਂ ਦਿੱਤਾ। ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ ਦੀ ਅਰਥਵਿਵਸਥਾ ਨੂੰ ਪੱਟੜੀ ’ਤੇ ਲਿਆਉਣ ਲਈ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਲਾਕਡਾਊਨ ਦੌਰਾਨ ਸੂਬੇ ਦੇ 1.41 ਕਰੋੜ ਲੋਕਾਂ ਲਈ ਕੇਂਦਰ ਸਰਕਾਰ ਵਲੋਂ ਪਹਿਲਾਂ ਤਿੰਨ ਮਹੀਨਿਆਂ ਦਾ 5 ਕਿਲੋ ਅਨਾਜ ਅਤੇ 1 ਕਿਲੋ ਦਾਲ ਫ੍ਰੀ ’ਚ ਭੇਜੀ ਗਈ ਸੀ ਅਤੇ ਹੁਣ ਇਸ ਯੋਜਨਾ ਦਾ ਵਿਸਤਾਰ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਨੂੰ ਨਵੰਬਰ ਤੱਕ ਵਧਾ ਦਿੱਤਾ ਹੈ।

ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਾਨੂੰਨਾਂ ’ਚ ਕਿਸਾਨਾਂ ਦੀ ਫਸਲ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਦਲਾਅ ਨਾ ਕਰਦੇ ਹੋਏ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੇਸ਼ ਦੇ ਕਿਸੇ ਵੀ ਿਹੱਸੇ ’ਚ, ਕਿਸੇ ਵੀ ਮੰਡੀ ਜਾਂ ਉਸ ਦੇ ਬਾਹਰ ਆਪਣੀ ਨਿਰਧਾਰਿਤ ਉਚਿਤ ਕੀਮਤ ’ਤੇ ਵੇਚਣ ਦਾ ਅਧਿਕਾਰ ਦਿੱਤਾ ਗਿਆ ਹੈ। ਇਲਾਕੇ ਦੀ ਜਨਤਾ ਨੂੰ ਵੀ ਆਤਮ-ਨਿਰਭਰਤਾ ਅਪਣਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਕਾਰਜਕਰਤਾ ਮੰਡਲ ਤੇ ਬੂਥ ਦਰਜੇ ਤੱਕ ਲੋਕਾਂ ਨੂੰ ਨਾਲ ਲੈ ਕੇ ਘਰ-ਘਰ ਜਾ ਕੇ ਆਤਮ-ਨਿਰਭਰ ਭਾਰਤ ਦੀ ਅਲਖ ਜਗਾਉਣਗੇ। ਬੈਠਕ ’ਚ ਸਹਿ-ਜ਼ਿਲਾ ਇੰਚਾਰਜ ਜਵਾਹਰ ਖੁਰਾਣਾ, ਰਾਜੀਵ ਢੀਂਗਰਾ, ਭਗਵੰਤ ਪ੍ਰਭਾਕਰ, ਦਵਿੰਦਰ ਕਾਲੀਆ, ਅਨਿਲ ਸ਼ਰਮਾ ਕਾਲਾ, ਅਮਿਤ ਸਿੰਘ ਸੰਧਾ, ਸਤਵਿੰਦਰ ਕੌਰ ਮੁਲਤਾਨੀ, ਵਿਵੇਕ ਖੰਨਾ, ਰਾਜੀਵ ਠਾਕੁਰ, ਰਾਜਕੁਮਾਰ ਭੱਲਾ, ਮਨੀਸ਼ ਵਿਜ, ਰਾਜੇਸ਼ ਜੈਨ, ਅਰੁਣ ਖੁਰਾਣਾ, ਸੁਦੇਸ਼ ਭਗਤ, ਇੰਦੂ ਅਗਰਵਾਲ, ਅਜੇ ਚੋਪੜਾ, ਵਰੁਣ ਕੰਬੋਜ, ਰਾਜੇਸ਼ ਕਪੂਰ, ਗੋਪਾਲ ਕਿਸ਼ਨ ਸੋਨੀ, ਨਰੇਸ਼ ਗੁਲਾਟੀ, ਅਰਜੁਨ ਖੁਰਾਣਾ, ਬ੍ਰਿਜੇਸ਼ ਸ਼ਰਮਾ, ਅਮਿਤ ਭਾਟੀਆ ਤੇ ਹੋਰ ਕਾਰਜਕਰਤਾ ਹਾਜ਼ਰ ਸਨ।


Harinder Kaur

Content Editor

Related News