ਮੋਦੀ ਸਰਕਾਰ ਵੱਲੋਂ DAP ''ਤੇ ਸਬਸਿਡੀ ਕਿਸਾਨਾਂ ਨਾਲ ਮਜ਼ਾਕ : ਭਰਾਜ
Thursday, May 20, 2021 - 10:01 PM (IST)
ਭਵਾਨੀਗੜ੍ਹ (ਕਾਂਸਲ)-‘‘ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਡੀ. ਏ. ਪੀ. ਖਾਦ ’ਤੇ 50 ਫੀਸਦੀ ਸਬਸਿਡੀ ਦਾ ਐਲਾਨ ਕਿਸਾਨਾਂ ਨਾਲ ਇਕ ਮਜ਼ਾਕ ਹੈ ਅਤੇ ਜਨਤਾ ਨੂੰ ਮੂਰਖ ਬਣਾਉਣਾ ਹੈ।’’ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਵੀ ਡੀ.ਏ.ਪੀ. ਖਾਦ 1200 ਰੁਪਏ ਪ੍ਰਤੀ ਬੋਰੀ ਖਰੀਦਦੇ ਸੀ ਅਤੇ ਹੁਣ ਵੀ 1200 ਰੁਪਏ ਪ੍ਰਤੀ ਬੋਰੀ ਖਰੀਦਣਗੇ।
ਇਹ ਵੀ ਪੜ੍ਹੋ- ਪਿੰਡ ਜਗਤਪੁਰਾ ਵਿਖੇ ਰੇਡ ਕਰਨ ਗਈ ਪੁਲਸ ਟੀਮ ਤੇ ਪਿੰਡ ਵਾਲਿਆਂ 'ਚ ਝੜਪ, ਅੰਨ੍ਹੇਵਾਹ ਚੱਲੀਆਂ ਗੋਲੀਆਂ
ਉਨ੍ਹਾਂ ਕਿਹਾ ਕਿ 1200 ਤੋਂ ਰੇਟ 2400 ਕਰ ਕੇ ਅਤੇ ਫਿਰ 50 ਫੀਸਦੀ ਸਬਸਿਡੀ ਦਾ ਐਲਾਨ ਕਰ ਕੇ ਸਰਕਾਰ ਨੇ ਕਿਸਾਨਾਂ ਦਾ ਕੀ ਫਾਇਦਾ ਕੀਤਾ ਕਿਸਾਨ ਤਾਂ 1200 ਰੁਪਏ ਪ੍ਰਤੀ ਬੋਰੀ ਦੇ ਹੀ ਰਹੇ ਸਨ ਅਤੇ ਹੁਣ ਵੀ ਉਹੀ ਰੇਟ ਦੇਣਗੇ ਪਰ 2400 ਦੇ ਰੇਟ ਅਤੇ ਸਬਸਿਡੀ ਦਾ ਸਿੱਧਾ ਫਾਇਦਾ ਖਾਦ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਹੋਵੇਗਾ ਜੋ ਇਸ ਮੋਦੀ ਸਰਕਾਰ ਨੂੰ ਮੋਟੇ ਫੰਡ ਦਿੰਦੀਆਂ ਹਨ।
ਇਹ ਵੀ ਪੜ੍ਹੋ- 6 ਮਹੀਨਿਆਂ ਦੇ ਬਿਜਲੀ ਬਿੱਲ ਤੁਰੰਤ ਮੁਆਫ ਕਰੇ ਪੰਜਾਬ ਸਰਕਾਰ : ਸੁਖਬੀਰ
ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਦੇ ਕੇ ਫੋਕੀ ਇਸ਼ਤਿਹਾਰਬਾਜ਼ੀ ਕਰਕੇ ਮੋਦੀ ਸਰਕਾਰ ਕਿਸਾਨਾਂ ਅਤੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਕਿਸਾਨਾਂ ਨੂੰ ਇਸ ਨਾਲ ਕੋਈ ਫਾਇਦਾ ਨਹੀਂ ਹੋਇਆ ਫਾਇਦਾ ਹੋਇਆ ਹੈ ਤਾ ਹਰ ਵਾਰ ਦੀ ਤਰ੍ਹਾਂ ਸਿਰਫ ਵੱਡੀਆਂ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਹੋਇਆ ਹੈ।
ਜਿਸ ਤੋਂ ਸਿੱਧ ਹੁੰਦਾ ਹੈ ਕਿ ਮੋਦੀ ਸਰਕਾਰ ਹਮੇਸ਼ਾ ਕਿਸਾਨ ਵਿਰੋਧੀ ਹੈ ਅਤੇ ਕਿਸਾਨਾਂ ਦੇ ਨਾਮ 'ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਫੈਸਲੇ ਲੈ ਰਹੀ ਹੈ।