ਮੋਦੀ ਸਰਕਾਰ ਨੇ ਵੰਡੇ ਮੰਤਰਾਲੇ, ਜਾਣੋ ਹਰਸਿਮਰਤ, ਸੋਮ ਪ੍ਰਕਾਸ਼ ਤੇ ਪੁਰੀ ਨੂੰ ਕਿਹੜਾ ਵਿਭਾਗ ਮਿਲਿਆ

05/31/2019 6:54:04 PM

ਜਲੰਧਰ— ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਭਾਜਪਾ ਨੇ ਵੀਰਵਾਰ ਨੂੰ ੨੪ ਕੈਬਨਿਟ ਮੰਤਰੀਆਂ ਅਤੇ ੩੩ ਰਾਜ ਮੰਤਰੀਆਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੰਤਰਾਲਿਆਂ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਦਲ ਪਰਿਵਾਰ ਦੀ ਨੂੰਹ ਨੂੰ ਲਗਾਤਾਰ ਦੂਜੀ ਵਾਰ ਮੋਦੀ ਦੀ ਕੈਬਨਿਟ ਵਿਚ ਜਗ੍ਹਾ ਮਿਲੀ ਹੈ। ਹਰਸਿਮਰਤ ਨੂੰ ਕੇਂਦਰ ਸਰਕਾਰ ਵਲੋਂ ਪਹਿਲਾਂ ਵਾਲਾ ਮੰਤਰਾਲਾ ਯਾਨੀ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਹੈ। ਕੇਂਦਰ ਸਰਕਾਰ ਵਲੋਂ ਲਗਾਤਾਰ ਦੂਜੀ ਵਾਰ ਹਰਸਿਮਰਤ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। 
ਇਸ ਦੇ ਨਾਲ ਹੀ ਪੰਜਾਬ ਨਾਲ ਸੰਬੰਧਤ ਦੋ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਵਣਜ ਅਤੇ ਉਦਯੋਗ ਮੰਤਰਾਲਾ ਦਿੱਤਾ ਗਿਆ ਹੈ ਜਦਕਿ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਕੇਂਦਰ 'ਚ ਰਾਜ ਮੰਤਰੀ ਬਣੇ (ਸੁਤੰਤਰ) ਹਰਦੀਪ ਪੁਰੀ ਨੂੰ ਮੁੜ ਸ਼ਹਿਰੀ ਵਿਭਾਗ ਦਿੱਤਾ ਗਿਆ ਹੈ।


Gurminder Singh

Content Editor

Related News