6 ਨੂੰ ਚੱਕਾ ਜਾਮ, ਦੁਕਾਨਾਂ ਤੇ ਅਮਰਜੈਂਸੀ ਸੇਵਾਵਾਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ : ਕਿਸਾਨ ਆਗੂ
Friday, Feb 05, 2021 - 05:49 PM (IST)
ਲਾਡੋਵਾਲ (ਰਵੀ ਗਾਦੜਾ)- ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਟੋਲ ਪਲਾਜ਼ਾ ਵਿਖੇ ਲਾਡੋਵਾਲ ਅਤੇ ਫਿਲੌਰ ਖੇਤਰ ਦੇ ਕਿਸਾਨ ਸੰਘਰਸ਼ੀ ਯੋਧਿਆਂ ਦੀ ਇਕ ਮੀਟਿੰਗ ਕਿਸਾਨ ਆਗੂ ਗੁਰਚੇਤਨ ਸਿੰਘ ਤੱਖਰ, ਕਮਲਜੀਤ ਸਿੰਘ ਮੋਤੀਪੁਰ, ਤੀਰਥ ਸਿੰਘ ਬਾਸੀ, ਪਿਰਥੀ ਪਾਲ ਸਿੰਘ ਖਹਿਰਾ, ਸੁਰਿੰਦਰ ਸਿੰਘ ਪਵਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਹੁਕਮਾਂ ਤਹਿਤ 6 ਫਰਵਰੀ ਨੂੰ 12 ਵਜ਼ੇ ਤੋਂ 3 ਵਜੇ ਤੱਕ ਚੱਕਾ ਜਾਮ ਰੱਖਿਆ ਜਾਵੇਗਾ ਅਤੇ ਇਸ ਸੰਬੰਧੀ ਸੰਘਰਸ਼ੀ ਯੋਧਿਆਂ ਦੀਆਂ ਟੋਲ ਪਲਾਜ਼ਾ ਤੇ ਜਾਮ ਨੂੰ ਲੈ ਕੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਜਾਮ ਤਹਿਤ ਦੁਕਾਨਾਂ ਆਮ ਦਿਨਾਂ ਵਾਂਗ ਖੁੱਲ੍ਹੀਆਂ ਰਹਿਣਗੀਆਂ, ਐਮਰਜੈਂਸੀ ਸੇਵਾਵਾਂ, ਜਿਵੇਂ ਐਂਬੂਲੈਂਸ, ਮਿਲਟਰੀ, ਬੀਮਾਰ ਮਰੀਜ਼, ਬਰਾਤ ਲਈ ਰਸਤਾ ਖੁੱਲ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਹੁਣ ਇਹ ਆਰ-ਪਾਰ ਦੀ ਲੜਾਈ ਚੱਲ ਰਹੀ ਹੈ, ਜਿਸਦੇ ਸਾਰਥਿਕ ਸਿੱਟੇ ਨਿਕਲਣ ਦੀ ਆਸ ਹੈ। ਇਸ ਮੌਕੇ ਜਸਵੰਤ ਸਿੰਘ ਕਾਹਲੋਂ, ਕੇਵਲ ਸਿੰਘ ਤਲਵਣ, ਸੈਕਟਰੀ ਪਿਆਰਾ ਸਿੰਘ ਲਾਡੋਵਾਲ, ਕਰਨੈਲ ਸਿੰਘ ਮੋਤੀਪੁਰ, ਪਵਿੱਤਰ ਸਿੰਘ, ਸੁਰਿੰਦਰ ਕੁਮਾਰ, ਕਮਲ ਸ਼ਰਮਾ ਆਦਿ ਹਾਜ਼ਰ ਸਨ।