ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਣ-ਪੱਖੀ ਢਾਂਚੇ ’ਤੇ ਕੇਂਦਰਿਤ ਹੋਵੇ : ਅਮਨ ਅਰੋੜਾ

Saturday, Sep 17, 2022 - 05:52 PM (IST)

ਚੰਡੀਗੜ੍ਹ : ਭਵਿੱਖ ਮੁਖੀ ਲੋੜਾਂ ਤੇ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਨ ਪੱਖੀ ਨਿਰਮਾਣ ਢਾਂਚੇ ਵੱਲ ਸੇਧਿਤ ਹੋਣੀ ਚਾਹੀਦੀ ਹੈ ਤਾਂ ਜੋ ਆਰਾਮਦਾਇਕ ਰਹਿਣ-ਸਹਿਣ ਅਤੇ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕੀਤਾ। ਉਨ੍ਹਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਇਥੇ ਹੋਟਲ ਮਾਊਂਟਵਿਊ ਵਿੱਚ ਪੀ.ਐਚ.ਡੀ. ਚੈਂਬਰ ਵੱਲੋਂ ਕਰਵਾਏ ਗਏ ਆਪਣੀ ਕਿਸਮ ਦੇ ਪਹਿਲੇ ਸਮਾਗਮ ਆਰਕੀਟੈਕਚਰ ਐਕਸੀਲੈਂਸ ਰਿਕੋਗਨੀਸ਼ਨ ਐਟ ਇਨਜ਼ ਐਂਡ ਆਊਟਸ: 8ਵੇਂ ਐਡੀਸ਼ਨ ਆਰਚੀਬਿਲਡ ਸ਼ੋਅ- 2022 ਦੀ ਪ੍ਰਧਾਨਗੀ ਕੀਤੀ। ਇਸ ਸ਼ੋਅ ਦਾ ਥੀਮ "ਟੁਆਰਡਜ਼ ਸਮਾਰਟ ਐਂਡ ਸਸਟੇਨੇਬਲ ਸਪੇਸਿਸ" ਸੀ।

ਇਹ ਵੀ ਪੜ੍ਹੋ : ਮਾਲ ਮਹਿਕਮੇ ਨੂੰ ਮੰਤਰੀ ਜ਼ਿੰਪਾ ਦੀ ਚਿਤਾਵਨੀ, ਨਹੀਂ ਬਖ਼ਸ਼ੇ ਜਾਣਗੇ ਭ੍ਰਿਸ਼ਟਾਚਾਰ ਕਰਨ ਵਾਲੇ ਅਫ਼ਸਰ

ਅਮਨ ਅਰੋੜਾ ਨੇ ਕਿਹਾ ਕਿ ਆਰਕੀਟੈਕਟ ਇਮਾਰਤਾਂ ਨੂੰ ਆਕਾਰ ਦਿੰਦੇ ਹਨ ਅਤੇ ਬਾਅਦ ਵਿੱਚ ਇਹ ਇਮਾਰਤਾਂ ਲੋਕਾਂ ਦੇ ਜੀਵਨ ਨੂੰ ਆਕਾਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਭਵਨ ਨਿਰਮਾਣ ਕਲਾ ਉਦਯੋਗ ਦੇ ਮੋਢਿਆਂ 'ਤੇ ਅੱਜ ਵੱਡੀ ਜ਼ਿੰਮੇਵਾਰੀ ਹੈ।
ਭਵਨ ਨਿਰਮਾਣ ਕਲਾ ਉਦਯੋਗ ਦੇ ਨੁਮਾਇੰਦਿਆਂ ਨੂੰ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦੇ ਤੇਜ਼ੀ ਨਾਲ ਸ਼ਹਿਰੀਕਰਨ ਵੱਲ ਵਧ ਰਹੇ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਇਸ ਉਦਯੋਗ ਲਈ ਅਥਾਹ ਮੌਕੇ ਉਪਲਬਧ ਹਨ।

ਉਨ੍ਹਾਂ ਕਿਹਾ ਕਿ ਐਸ.ਏ.ਐਸ.ਨਗਰ (ਮੋਹਾਲੀ) ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਨੂੰ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਵਿਕਸਤ ਲਈ ਆਰਕੀਟੈਕਚਰ ਭਾਈਚਾਰੇ ਦੇ ਸਹਿਯੋਗ ਤੇ ਸੇਧ ਦੀ ਲੋੜ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਭਵਨ ਨਿਰਮਾਣ ਕਲਾ ਅਤੇ ਵਿਰਾਸਤੀ ਇਮਾਰਤਾਂ ਜਿਵੇਂ ਭਾਈ ਰਾਮ ਸਿੰਘ ਦੁਆਰਾ ਡਿਜ਼ਾਈਨ ਕੀਤਾ ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਸੂਬੇ ਦੀਆਂ ਹੋਰ ਪ੍ਰਸਿੱਧ ਧਾਰਮਿਕ ਇਮਾਰਤਾਂ ਅਤੇ ਕਿਲਿਆਂ ਨੂੰ ਮਾਡਲ ਵਜੋਂ ਵਰਤਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਨਾਕੇ ’ਤੇ ਤਾਇਨਾਤ ਟਰੈਫਿਕ ਮੁਲਾਜ਼ਮ ਨੂੰ ਟੱਕਰ ਮਾਰ ਕੇ ਤੋੜੀ ਲੱਤ, ਮੁਲਜ਼ਮ ਫਰਾਰ

ਅਮਨ ਅਰੋੜਾ ਨੇ ਕਿਹਾ ਕਿ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਇਹ ਪਹਿਲਕਦਮੀ ਆਰਕੀਟੈਕਟਾਂ ਨੂੰ ਉਨ੍ਹਾਂ ਦੇ ਕੰਮ ਲਈ ਮਾਨਤਾ ਦੇਵੇਗੀ। ਸਮਾਗਮ ਦੌਰਾਨ ਸ੍ਰੀ ਅਮਨ ਅਰੋੜਾ ਅਤੇ ਹੋਰ ਪਤਵੰਤਿਆਂ ਨੇ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਐਜੂਕੇਟਰ ਆਰਕੀਟੈਕਟ ਲਈ ਪ੍ਰੋ. (ਡਾ.) ਐੱਸ.ਐੱਸ. ਭੱਟੀ, ਪ੍ਰੈਕਟਿਸਿੰਗ ਆਰਕੀਟੈਕਟ ਵਜੋਂ ਸ੍ਰੀ ਸ਼ਿਵਦੱਤ ਸ਼ਰਮਾ ਅਤੇ ਪਬਲਿਕ ਸਰਵਿਸ ਗਵਰਨਮੈਂਟ ਆਰਕੀਟੈਕਟ ਲਈ ਸ੍ਰੀ ਕੌਸ਼ਲ ਸ਼ਾਮ ਲਾਲ ਦਾ ਲਾਈਫਟਾਈਮ ਅਚੀਵਮੈਂਟ ਐਵਾਰਡਾਂ ਨਾਲ ਸਨਮਾਨ ਕੀਤਾ। ਇਸ ਤੋਂ ਇਲਾਵਾ ਰਿਹਾਇਸ਼ੀ ਡਿਜ਼ਾਈਨ ਸ਼੍ਰੇਣੀ ਤਹਿਤ ਗਰੁੱਪ ਹਾਊਸਿੰਗ ਵਿਦ ਓਪਨ ਸਪੇਸ ਪ੍ਰਾਜੈਕਟ ਲਈ ਸ੍ਰੀ ਸੁਸ਼ੀਲ ਸਰਮਾ, ਸਮਾਲ ਇੰਡੀਪੈਂਡੈਂਟ ਹਾਊਸ ਪ੍ਰਾਜੈਕਟ ਲਈ ਸ੍ਰੀ ਅਜੈ ਗੁਲਾਟੀ, ਲਾਰਜ ਇੰਡੀਪੈਂਡੈਂਟ ਹਾਊਸ ਪ੍ਰਾਜੈਕਟ ਲਈ ਸ੍ਰੀ ਬਦਰੀਨਾਥ ਕਾਲੇਰੂ, ਅਫੋਰਡਏਬਲ ਗਰੁੱਪ ਹਾਊਸਿੰਗ ਪ੍ਰਾਜੈਕਟ ਲਈ ਸ੍ਰੀ ਪੌਨੀ ਐਮ ਕੌਨਕੈਸਾਓ, ਕਮਰਸ਼ੀਅਲ ਡਿਜ਼ਾਈਨ ਫਾਰ ਆਫਿਸ ਬਿਲਡਿੰਗ ਪ੍ਰਾਜੈਕਟ ਲਈ ਸ੍ਰੀ ਮੋਹਿਤਾ (ਗਰਗ) ਵਸ਼ਿਸ਼ਟ, ਇੰਡਸਟਰੀਅਲ ਬਿਲਡਿੰਗ ਡਿਜ਼ਾਈਨ ਪ੍ਰਾਜੈਕਟ ਲਈ ਸ੍ਰੀ ਆਸ਼ੀਸ਼ ਰਾਠੀ, ਰਿਟੇਲ ਡਿਜ਼ਾਈਨ ਪ੍ਰਾਜੈਕਟ ਲਈ ਸ੍ਰੀ ਗੁਰਪ੍ਰੀਤ ਸਿੰਘ ਸ਼ਾਹ, ਹਾਸਪਿਟੈਲਿਟੀ ਡਿਜ਼ਾਈਨ ਤਹਿਤ ਹੋਟਲਜ਼ ਪ੍ਰਾਜੈਕਟ ਲਈ ਸ਼ੀਤਲ ਸ਼ਰਮਾ, ਰੇਸਤਰਾਂ ਪ੍ਰਾਜੈਕਟ ਲਈ ਪੌਨੀ ਐਮ ਕੌਨਕੈਸਾਓ, ਕੰਟੈਕਸਚੂਅਲ ਡਿਜ਼ਾਈਨ ਲਈ ਕੰਵਰ ਪ੍ਰੀਤ ਸਿੰਘ, ਹਾਰਬਿੰਗਰ ਆਫ ਚੇਂਜ- ਆਰਕੀਟੈਕਟ ਅੰਡਰ 40 ਲਈ ਬਦਰੀਨਾਥ ਕਾਲੇਰੂ ਨੂੰ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਸ਼ਰਾਬ ਦੇ ਆਦੀ ਪਤੀ ਨੇ ਪਤਨੀ ਨਾਲ ਕੀਤੀ ਅਜਿਹੀ ਕਰਤੂਤ, ਜਾਣ ਕੇ ਉੱਡ ਜਾਣਗੇ ਹੋਸ਼

ਇਸ ਮੌਕੇ ਪੀ.ਐਚ.ਡੀ.ਸੀ.ਸੀ.ਆਈ. ਦੇ ਚੰਡੀਗੜ੍ਹ ਚੈਪਟਰ ਦੇ ਚੇਅਰਪਰਸਨ ਮਧੂ ਸੂਦਨ ਵਿਜ,  ਆਰਕੀਟੈਕਚਰ ਐਂਡ ਇੰਟੀਰੀਅਰਜ਼ ਫੋਰਮ ਦੇ ਚੇਅਰਪਰਸਨ ਆਨੰਦ ਸ਼ਰਮਾ, ਚੰਡੀਗੜ੍ਹ ਚੈਪਟਰ ਦੇ ਉਪ-ਚੇਅਰਪਰਸਨ ਸੁਵਰਤ ਖੰਨਾ, ਸ੍ਰੀ ਕਪਿਲ ਸੇਤੀਆ, ਮੁੱਖ ਆਰਕੀਟੈਕਟ, ਪੰਜਾਬ ਸਪਨਾ ਅਤੇ ਆਰ.ਐਸ. ਸਚਦੇਵਾ ਵੀ ਹਾਜ਼ਰ ਸਨ।


Anuradha

Content Editor

Related News