ਮੋਬਾਇਲ ਚੋਰੀ ਕਰਨ ਵਾਲੇ ਕਾਬੂ

Monday, Apr 30, 2018 - 01:29 AM (IST)

ਮੋਬਾਇਲ ਚੋਰੀ ਕਰਨ ਵਾਲੇ ਕਾਬੂ

ਕੋਟ ਫਤੂਹੀ,  (ਬਹਾਦਰ ਖਾਨ)-  ਸਥਾਨਕ ਬਾਜ਼ਾਰ ਵਿਚ ਬੀਤੇ ਦਿਨ ਦੋ ਨੌਜਵਾਨਾਂ ਵੱਲੋਂ ਇਕ ਮੋਬਾਇਲਾਂ ਦੀ ਦੁਕਾਨ 'ਚੋਂ ਨਵਾਂ ਮੋਬਾਇਲ ਲੈਣ ਦੇ ਬਹਾਨੇ ਤਿੰਨ  ਮੋਬਾਇਲ ਚੋਰੀ ਕਰ ਲਏ ਗਏ ਸਨ। ਜਿਨ੍ਹਾਂ ਦੀ ਸ਼ਿਕਾਇਤ ਪੁਲਸ ਚੌਕੀ ਕੋਟ ਫਤੂਹੀ ਵਿਖੇ ਦੁਕਾਨ ਮਾਲਕ ਸੂਰਜ ਭਾਨ ਨੇ ਕੀਤੀ ਸੀ। ਇਸ 'ਤੇ ਫੌਰੀ ਕਾਰਵਾਈ ਕਰਦਿਆਂ ਏ. ਐੱਸ. ਆਈ. ਸਤਵਿੰਦਰ ਸਿੰਘ ਚੌਕੀ ਇੰਚਾਰਜ ਕੋਟ ਫਤੂਹੀ ਨੇ ਮੋਬਾਇਲ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। 
ਇਨ੍ਹਾਂ ਨੌਜਵਾਨਾਂ ਦੀ ਪਛਾਣ ਰਣਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਸਰਹਾਲ ਮੁੰਡੀਆਂ ਥਾਣਾ ਗੁਰਾਇਆ ਜ਼ਿਲਾ ਜਲੰਧਰ, ਜਸਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸਰਹਾਲ ਕਾਜੀਆਂ ਨੇੜੇ ਬਹਿਰਾਮ ਜ਼ਿਲਾ ਨਵਾਂਸ਼ਹਿਰ ਵਜੋਂ ਹੋਈ ਹੈ।  ਏ.ਐੱਸ.ਆਈ. ਸਤਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੋ ਨੌਜਵਾਨਾਂ ਕੋਲੋਂ ਦੋਵੇਂ ਮੋਬਾਇਲ ਬਰਾਮਦ ਕਰ ਲਏ ਗਏ ਹਨ, ਜਦੋਂ ਕਿ ਇਨ੍ਹਾਂ ਕੋਲੋਂ ਜਲਦਬਾਜ਼ੀ ਵਿਚ ਤੀਸਰਾ ਮੋਬਾਇਲ ਕਿਤੇ ਡਿੱਗ ਪਿਆ, ਜੋ ਅਜੇ ਬਰਾਮਦ ਨਹੀਂ ਹੋਇਆ। 
ਪੁਲਸ ਵੱਲੋਂ ਅਗਲੇਰੀ ਕਾਰਵਾਈ ਕਰਦਿਆਂ ਪੁੱਛਗਿਛ ਜਾਰੀ ਹੈ।
ਸਕੂਲ 'ਚੋਂ ਐੱਲ. ਈ. ਡੀ. ਤੇ ਕੰਪਿਊਟਰ ਚੋਰੀ 
ਹੁਸ਼ਿਆਰਪੁਰ, 29 ਅਪ੍ਰੈਲ (ਅਮਰਿੰਦਰ)-ਥਾਣਾ ਚੱਬੇਵਾਲ ਅਧੀਨ ਪਿੰਡ ਕਾਲੇਵਾਲ ਭਗਤਾਂ ਸਥਿਤ ਸਰਕਾਰੀ ਸਕੂਲ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਐੱਲ. ਈ. ਡੀ. ਅਤੇ ਕੰਪਿਊਟਰ ਚੋਰੀ ਕਰ ਲਿਆ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਪ੍ਰਿੰ. ਹਰਮੀਤ ਕੌਰ ਨੇ ਦੱÎਸਿਆ ਕਿ ਚੋਰਾਂ ਨੇ ਸਕੂਲ ਦੇ ਤਾਲੇ ਤੋੜ ਕੇ 1 ਐੱਲ. ਈ. ਡੀ. ਅਤੇ ਕੰਪਿਊਟਰ ਦਾ ਸਾਮਾਨ ਚੋਰੀ ਕਰ ਲਿਆ। ਚੱਬੇਵਾਲ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News