ਗੁੜਮੰਡੀ ਸਥਿਤ ਮੋਬਾਇਲ ਸ਼ਾਪ ''ਤੇ ਪੁਲਸ ਦੀ ਰੇਡ

Thursday, Feb 08, 2018 - 05:04 AM (IST)

ਗੁੜਮੰਡੀ ਸਥਿਤ ਮੋਬਾਇਲ ਸ਼ਾਪ ''ਤੇ ਪੁਲਸ ਦੀ ਰੇਡ

ਲੁਧਿਆਣਾ(ਤਰੁਣ)-ਬੁੱਧਵਾਰ ਦੇਰ ਰਾਤ ਗੁੜਮੰਡੀ ਸਥਿਤ ਇਕ ਮੋਬਾਇਲ ਦੀ ਦੁਕਾਨ 'ਤੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਛਾਪਾ ਮਾਰਿਆ। ਪੁਲਸ ਨੇ ਮੌਕੇ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਨੇ ਦੁਕਾਨ ਤੋਂ ਇਕ ਲੈਪਟਾਪ ਅਤੇ ਕੁੱਝ ਮੋਬਾਇਲ ਕਬਜ਼ੇ 'ਚ ਲਏ ਹਨ ਪਰ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ। ਥਾਣਾ ਡਵੀਜ਼ਨ ਨੰ. 3 ਦੇ ਮੁਖੀ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸੇ ਕੇਸ ਦੇ ਸਿਲਸਿਲੇ ਵਿਚ ਪੁੱਛਗਿੱਛ ਲਈ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਕੇਸ ਦੀ ਜਾਂਚ ਪੜਤਾਲ ਕਰ ਰਹੀ ਹੈ। ਸੂਤਰਾਂ ਮੁਤਾਬਕ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੁਕਾਨ 'ਚ ਮੋਬਾਇਲ ਈ. ਐੱਮ. ਆਈ. ਨੰਬਰ ਬਦਲ ਕੇ ਵੇਚੇ ਜਾਂਦੇ ਹਨ। ਭਾਰੀ ਪੁਲਸ ਫੋਰਸ ਦੇ ਨਾਲ ਮਾਰੇ ਗਏ ਛਾਪੇ ਤੋਂ ਬਾਅਦ ਗੁੜਮੰਡੀ 'ਚ ਦੁਕਾਨਦਾਰਾਂ ਵਿਚ ਇਹ ਛਾਪਾ ਦੇਰ ਰਾਤ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।


Related News