ਕਿਸਾਨਾਂ ਲਈ ਐਗਰੀ ਬਾਜ਼ਾਰ ਮੋਬਾਇਲ ਐਪ ਲਾਂਚ
Friday, Apr 17, 2020 - 01:46 AM (IST)
ਲੁਧਿਆਣਾ (ਸਲੂਜਾ)-ਕਿਸਾਨਾਂ ਨੂੰ ਦੁਨੀਆ ਭਰ ਅੰਦਰ ਵਿਕਸਤ ਹੋਣ ਵਾਲੀਆਂ ਨਵੀਆਂ ਤਕਨੀਕਾਂ ਖੋਜ ਮੰਡੀਆਂ ਦੇ ਰੇਟ ਅਤੇ ਉਨ੍ਹਾਂ ਦੀ ਫਸਲ ਦਾ ਬਿਨਾਂ ਦਲਾਲੀ ਸਿਸਟਮ ਦੇ ਪੂਰਾ ਮੁੱਲ ਮਿਲੇ ਆਦਿ ਸੁਵਿਧਾਵਾਂ ਨਾਲ ਲੈਸ ਐਗਰੀ ਬਾਜ਼ਾਰ ਟੈਕਨਾਲੋਜੀ ਨੇ ਐਗਰੀ ਬਾਜ਼ਾਰ ਨਾਮਕ ਮੋਬਾਇਲ ਐਪ ਲਾਂਚ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐਗਰੀ ਬਾਜ਼ਾਰ ਟੈਕਨਾਲੋਜੀ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਅਗਰਵਾਲ ਨੇ ਦੱਸਿਆ ਕਿ ਦੇਸ਼ ਨੂੰ ਰੋਜ਼ਗਾਰ ਪ੍ਰਦਾਨ ਕਰਨ ਵਾਲਾ ਉੱਦਮੀ ਕਿਸਾਨ ਵੀ ਇਸ ਐਪ ਰਾਹੀਂ ਆਪਣੀ ਪੈਦਾਵਾਰ ਦਾ ਦਲਾਲੀ ਸਿਸਟਮ ਤੋਂ ਬਿਨਾਂ ਚੰਗੇ ਮੁੱਲ ’ਤੇ ਘਰ ਬੈਠਿਆਂ ਮੁਨਾਫ਼ਾ ਕਮਾ ਸਕਦਾ ਹੈ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕਦੀ ਹੈ ਜੋ ਕਿ ਪ੍ਰਧਾਨ ਮੰਤਰੀ ਦਾ ਸੁਪਨਾ ਵੀ ਹੈ।