ਵਿਦਿਆਰਥਣ ਦੇ ਚੌਥੀ ਮੰਜ਼ਿਲ ਤੋਂ ਛਾਲ ਮਾਰਨ ਦੇ ਕੇਸ ''ਚ ਮੁਲਜ਼ਮਾਂ ਨੇ ਮੋਬਾਇਲ ਕੀਤੇ ਸਰੰਡਰ

Monday, Feb 19, 2018 - 06:52 AM (IST)

ਵਿਦਿਆਰਥਣ ਦੇ ਚੌਥੀ ਮੰਜ਼ਿਲ ਤੋਂ ਛਾਲ ਮਾਰਨ ਦੇ ਕੇਸ ''ਚ ਮੁਲਜ਼ਮਾਂ ਨੇ ਮੋਬਾਇਲ ਕੀਤੇ ਸਰੰਡਰ

ਜਲੰਧਰ, (ਮ੍ਰਿਦੁਲ ਸ਼ਰਮਾ)- ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਚੌਥੀ ਮੰਜ਼ਿਲ ਤੋਂ ਸ਼ੱਕੀ ਹਾਲਤ ਵਿਚ ਡਿੱਗੀ ਖੁਸ਼ੀ ਗੁਪਤਾ ਦੇ ਮਾਮਲੇ ਵਿਚ ਪੁਲਸ ਨੇ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਸੀਲ ਕਰ ਕੇ ਆਪਣੇ ਕੋਲ ਰੱਖ ਲਈ ਹੈ। ਹਾਲਾਂਕਿ ਪੁਲਸ ਕੋਲ ਇਹ ਫੁਟੇਜ ਪਿਛਲੇ ਇਕ ਮਹੀਨੇ ਤੋਂ ਹੈ, ਪਰ ਕੇਸ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਸ ਇਸ ਨੂੰ ਲੁਕਾ ਰਹੀ ਸੀ। ਦੂਜੇ ਪਾਸੇ ਸਕੂਲ ਪ੍ਰਬੰਧਨ ਨੇ ਵੀ ਇਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਜਦ ਫੁਟੇਜ ਬਾਰੇ ਜਾਣਕਾਰੀ ਲੈਣ ਲਈ ਏ. ਡੀ. ਸੀ. ਪੀ.-2 ਸੂਡਰ ਵਿਜੀ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਇਸ ਬਾਰੇ ਕੋਈ ਜਾਣਕਾਰੀ ਦੇਣ ਤੋਂ ਕਤਰਾ ਰਹੇ ਸਨ। ਉਥੇ ਹੀ ਦੂਜੇ ਪਾਸੇ ਕੇਸ ਵਿਚ ਚਾਈਲਡ ਰਾਈਟਸ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਕਿਹਾ ਕਿ ਇਸ ਕੇਸ ਦਾ ਅਸੀਂ ਪਹਿਲੇ ਦਿਨ ਤੋਂ ਹੀ ਨੋਟਿਸ ਲਿਆ ਸੀ। ਅਸੀਂ ਜਲਦੀ ਹੀ ਜ਼ਖਮੀ ਖੁਸ਼ੀ ਅਤੇ ਅਭੈ ਅਤੇ ਈਸ਼ਾਨ ਦੇ ਵੀ ਬਿਆਨ ਦਰਜ ਕਰਾਂਗੇ। ਸਕੂਲ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
ਪੀੜਤਾ ਦੀ ਨਿਊਡ ਫੋਟੋ ਸੀ ਈਸ਼ਾਨ ਦੇ ਮੋਬਾਇਲ 'ਚ!
ਏ. ਸੀ. ਪੀ. ਸਮੀਰ ਵਰਮਾ ਨੇ ਦਸਿਆ ਕਿ ਖੁਸ਼ੀ ਦੇ ਜਿਸ ਸਮੇਂ ਬਿਆਨ ਲਏ ਗਏ ਸੀ ਉਸ ਦੌਰਾਨ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਟੀਮ ਦੇ ਮੈਂਬਰ ਗੁਰਪ੍ਰੀਤ ਸਿੰਘ ਮੌਜੂਦ ਸਨ। ਖੁਸ਼ੀ ਦੇ ਬਿਆਨ ਮੁਤਾਬਕ ਈਸ਼ਾਨ ਨੇ ਉਸ ਨੂੰ ਨਿਊਡ ਫੋਟੋ ਦਿਖਾਈ ਸੀ। ਜਿਸ ਨੂੰ ਲੈ ਕੇ ਫੌਰੈਂਸਿਕ ਟੀਮ ਜਾਂਚ ਕਰ ਰਹੀ ਹੈ ਕਿ ਈਸ਼ਾਨ ਦੇ ਮੋਬਾਇਲ ਵਿਚ ਉਕਤ ਫੋਟੋ ਹੈ ਵੀ ਕਿ ਨਹੀਂ। 
ਖੁਸ਼ੀ ਦੇ ਬਿਆਨ ਦੀ ਵੀਡੀਓਗ੍ਰਾਫੀ ਆਈ ਸਾਹਮਣੇ, ਬੋਲੀ-ਦੋਵਾਂ ਨੂੰ ਡੰਡਿਆਂ ਨਾਲ ਕੁੱਟਣਾ
ਪੁਲਸ ਨੇ ਜਦ ਪਸਰੀਚਾ ਹਸਪਤਾਲ ਜਾ ਕੇ ਜ਼ਖਮੀ ਖੁਸ਼ੀ ਗੁਪਤਾ ਦੇ ਬਿਆਨ ਲਏ ਤੇ ਉਸ ਦੀ ਵੀਡੀਓਗ੍ਰਾਫੀ ਕੀਤੀ ਜੋ ਕਿ ਮੀਡੀਆ ਵਿਚ ਜਨਤਕ ਹੋ ਚੁੱਕੀ ਹੈ। ਖੁਸ਼ੀ ਨੇ ਕਿਹਾ ਹੈ ਕਿ ਇੰਟਰਵਲ ਵੇਲੇ ਅਭੈ ਨੇ ਚੌਥੀ ਮੰਜ਼ਿਲ 'ਤੇ ਉਸ ਨੂੰ ਬੁਲਾਇਆ ਸੀ ਜਿਸ ਤੋਂ ਬਾਅਦ ਈਸ਼ਾਨ ਨੇ ਉਸ ਨੂੰ ਫੋਟੋ ਦਿਖਾ ਕੇ ਕੁਰਸੀ 'ਤੇ ਖੜ੍ਹੀ ਕਰਵਾ ਕੇ ਧੱਕਾ ਦਿੱਤਾ ਸੀ। ਖੁਸ਼ੀ ਨੇ ਪੁਲਸ ਨੂੰ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੋਵਾਂ ਨੂੰ ਡੰਡਿਆਂ ਨਾਲ ਕੁੱਟਣਾ, ਕਿਉਂਕਿ ਉਸ ਦੇ ਮੰਮੀ-ਪਾਪਾ ਰੋਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਉਸ ਨੂੰ ਵੀ ਬਹੁਤ ਰੋਣਾ ਆਉਂਦਾ ਹੈ।
ਫੌਰੈਂਸਿਕ ਟੀਮ 'ਤੇ ਟਿਕੀ ਜਾਂਚ : ਏ. ਸੀ. ਪੀ.
ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਦੋਸ਼ੀ ਅਭੈ ਅਤੇ ਈਸ਼ਾਨ ਦੇ ਪਰਿਵਾਰ ਨੇ ਚਾਰ ਮੋਬਾਇਲ ਪੁਲਸ ਨੂੰ ਸਰੰਡਰ ਕੀਤੇ ਹਨ ਜਿਨ੍ਹਾਂ ਨੂੰ ਜਾਂਚ ਲਈ ਫੌਰੈਂਸਿਕ ਟੀਮ ਨੂੰ ਭੇਜ ਦਿੱਤਾ ਗਿਆ ਹੈ। ਏ. ਸੀ. ਪੀ. ਦਾ ਤਰਕ ਹੈ ਕਿ ਅਜੇ ਤਕ ਅਸੀਂ ਮੋਬਾਇਲ ਚੈੱਕ ਨਹੀਂ ਕੀਤੇ ਹਨ। ਸਾਰੀ ਜਾਂਚ ਫੌਰੈਂਸਿਕ ਟੀਮ 'ਤੇ ਟਿਕੀ ਹੈ। ਡੀ. ਵੀ. ਆਰ. ਸਮੇਤ ਸੀ. ਸੀ. ਟੀ. ਵੀ. ਫੁਟੇਜ ਫੌਰੈਂਸਿਕ ਟੀਮ ਨੂੰ ਭੇਜੀ, ਇਕ ਕਾਪੀ ਆਪਣੇ ਕੋਲ ਹੋਣ ਦੀ ਗੱਲ ਤੋਂ ਮੁੱਕਰੀ ਪੁਲਸ ਨੇ ਜਿੱਥੇ ਸੀ. ਸੀ. ਟੀ. ਵੀ. ਫੁਟੇਜ ਸਮੇਤ ਡੀ. ਵੀ. ਆਰ. ਫੋਰੈਂਸਿਕ ਟੀਮ ਨੂੰ ਭੇਜੀ ਹੈ, ਉਥੇ ਇਕ  ਕਾਪੀ ਪੁਲਸ ਨੇ ਆਪਣੇ ਕੋਲ ਰੱਖੀ ਹੈ ਅਤੇ ਇਕ ਏ. ਡੀ. ਸੀ. ਪੀ.-2 ਸੂਡਰ ਵਿਜੀ ਕੋਲ ਵੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਸ ਅਧਿਕਾਰਕ ਪੁਸ਼ਟੀ ਕਰਨ ਤੋਂ ਮੁੱਕਰ ਰਹੀ ਹੈ।


Related News