ਮੋਬਾਇਲ ਟਾਵਰ ਦਾ ਤਾਲਾ ਤੋੜ ਕੇ ਬੈਟਰੀ ਸੈੱਲ ਚੋਰੀ

Thursday, Dec 21, 2017 - 05:29 PM (IST)

ਮੋਬਾਇਲ ਟਾਵਰ ਦਾ ਤਾਲਾ ਤੋੜ ਕੇ ਬੈਟਰੀ ਸੈੱਲ ਚੋਰੀ

ਅੰਮ੍ਰਿਤਸਰ (ਅਰੁਣ) - ਮਾਨਾਂਵਾਲਾ ਸਥਿਤ ਮੋਬਾਇਲ ਟਾਵਰ ਦਾ ਤਾਲਾ ਤੋੜਦਿਆਂ ਅਣਪਛਾਤਿਆਂ ਵੱਲੋਂ ਬੈਟਰੀ ਸੈੱਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਕੰਪਨੀ ਦੇ ਸੁਪਰਵਾਈਜ਼ਰ ਨਵਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਵੱਲੋਂ ਟਾਵਰ ਦਾ ਤਾਲਾ ਤੋੜ ਕੇ ਅੰਦਰੋਂ 3 ਲੱਖ ਰੁਪਏ ਦੀ ਲਾਗਤ ਦੇ 48 ਬੈਟਰੀ ਸੈੱਲ ਚੋਰੀ ਕਰ ਲਈ ਗਈ। ਉਸ ਨੇ ਇਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ। ਪੁਲਸ ਵੱਲੋਂ ਇਸ ਸਬੰਧੀ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।


Related News