ਮੋਬਾਇਲ ਖੋਹਣ ਦੀ ਯੋਜਨਾ ਬਣਾ ਰਹੇ ਤਿੰਨ ਚੋਰ 2 ਮੋਬਾਇਲਾਂ ਸਣੇ ਕਾਬੂ
Saturday, Aug 17, 2024 - 01:52 PM (IST)
ਤਪਾ ਮੰਡੀ (ਸ਼ਾਮ,ਗਰਗ) : ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਚਲਾਈ ਮੁਹਿੰਮ ਦੌਰਾਨ ਪੁਲਸ ਨੇ ਮੋਬਾਇਲ ਖੋਹਣ ਦੀ ਯੋਜਨਾ ਬਣਾ ਰਹੇ ਤਿੰਨ ਮੋਬਾਇਲ ਚੋਰਾਂ ਨੂੰ 2 ਮੋਬਾਇਲਾਂ ਸਣੇ ਕਾਬੂ ਕਰਨ 'ਚ ਸਫਲਤਾ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ ਬਰਨਾਲਾ ਸੰਦੀਪ ਮਲਿਕ ਦੇ ਨਿਰਦੇਸ਼ਾਂ ਅਤੇ ਥਾਣਾ ਮੁੱਖੀ ਧਰਮ ਪਾਲ ਦੀ ਅਗਵਾਈ ‘ਚ ਪੁਲਸ ਨੂੰ ਕਿਸੇ ਵਿਅਕਤੀ ਨੇ ਗੁਪਤ ਸੂਚਨਾ ਦਿੱਤੀ ਕਿ ਮੈਂ ਧੂਰੀ ਤੋਂ ਤਪਾ ਆ ਰਿਹਾ ਸੀ ਤਾਂ ਤਿੰਨ ਚੋਰ ਜੋ ਮੋਬਾਇਲ ਝਪਟਣ ਦੀ ਗੱਲਾਂ ਕਰ ਰਹੇ ਸੀ ਅਤੇ ਤਪਾ ਉਤਰ ਕੇ ਹੋਰ ਮੋਬਾਇਲ ਝਪਟਣ ਦੀ ਸਕੀਮ ਬਣਾ ਰਹੇ ਹਨ,ਜਿਨ੍ਹਾਂ ਦੇ ਨਾਮ ਅੰਮ੍ਰਿਤਪਾਲ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਜਾਤਰੀ (ਬਠਿੰਡਾ), ਲਾਭ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਤਲਵਾੜਾ (ਹਰਿਆਣਾ) ਅਤੇ ਜਸਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰਾਮਗੜ੍ਹ (ਮੁਕਤਸਰ) ਹਨ ਗੱਡੀ ਤੋਂ ਉਤਰ ਕੇ ਮੋਬਾਇਲ ਖੋਹਣ ਦੀ ਯੋਜਨਾ ਬਣਾ ਰਹੇ ਹਨ ਤਾਂ ਸਹਾਇਕ ਥਾਣੇਦਾਰ ਬਲਜੀਤ ਸਿੰਘ ਦੀ ਅਗਵਾਈ ‘ਚ ਮੋਜੂਦ ਪੁਲਸ ਪਾਰਟੀ ਨੇ ਉਕਤ ਤਿੰਨਾਂ ਨੂੰ ਤਾਜੋਕੇ ਰੋਡ ਸਥਿਤ ਮੁੱਖ ਯਾਰਡ ਦੇ ਗੇਟ ਨੰਬਰ 2 ਕੋਲ ਬੈਠਿਆਂ ਨੂੰ ਕਾਬੂ ਕਰ ਲਿਆ।
ਪੁਲਸ ਨੇ ਉਕਤ ਤਿੰਨਾਂ ਚੋਰਾਂ ਨੂੰ 2 ਮੋਬਾਇਲਾਂ ਸਣੇ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੋਰਾਨ ਚੋਰਾਂ ਨੇ ਮੰਨਿਆ ਕਿ ਉਨ੍ਹਾਂ ਇਹ ਮੋਬਾਇਲ ਧੂਰੀ ਤੋਂ ਖੋਹੇ ਹਨ ਅਤੇ ਅੱਜ ਇਥੋਂ ਖੋਹਣ ਦੀ ਯੋਜਨਾ ਬਣਾ ਰਹੇ ਸੀ। ਪੁਲਸ ਨੇ ਤਿੰਨਾਂ ਚੋਰਾਂ ਨੂੰ ਕਾਬੂ ਕਰਕੇ ਯੋਜਨਾ ਨੂੰ ਅਸਫਲ ਬਣਾ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਮੌਕੇ ਹੌਲਦਾਰ ਅਮਨਿੰਦਰ ਸਿੰਘ, ਹੋਮ ਗਾਰਡ ਰਾਜ ਸਿੰਘ ਆਦਿ ਹਾਜ਼ਰ ਸਨ।