ਮੋਬਾਇਲ ਦੀ ਦੁਕਾਨ ’ਤੇ ਚੋਰ ਸਿਰਫ 50 ਸੈਕਿੰਡ ’ਚ ਕਰ ਗਿਆ ਵੱਡਾ ਕਾਂਡ

Wednesday, Aug 23, 2023 - 02:15 PM (IST)

ਮੋਬਾਇਲ ਦੀ ਦੁਕਾਨ ’ਤੇ ਚੋਰ ਸਿਰਫ 50 ਸੈਕਿੰਡ ’ਚ ਕਰ ਗਿਆ ਵੱਡਾ ਕਾਂਡ

ਨਾਭਾ (ਖੁਰਾਣਾ) : ਨਾਭਾ ਦੇ ਭੀੜ-ਭੜੱਕੇ ਵਾਲੇ ਮੁੱਖ ਚੌਕ ਬੌੜਾਂ ਗੇਟ ਨੇੜੇ ਚੋਰ ਵੱਲੋਂ ਸਿਖਰ ਦੁਪਹਿਰੇ ਮੋਬਾਇਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਮੇਨ ਗੇਟ ਦਾ ਲਾਕ ਤੋੜ ਕੇ ਦੁਕਾਨ ’ਚੋਂ 80 ਹਜ਼ਾਰ ਰੁਪਏ ਦੇ 8 ਮੋਬਾਇਲ ਅਤੇ 25 ਹਜ਼ਾਰ ਰੁਪਏ ਨਕਦੀ ਲੈ ਕੇ ਰਫੂ ਚੱਕਰ ਹੋ ਗਿਆ। ਚੋਰ ਨੇ ਉਸ ਸਮੇਂ ਘਟਨਾ ਨੂੰ ਅੰਜਾਮ ਦਿੱਤਾ, ਜਦੋਂ ਦੁਕਾਨਦਾਰ ਦੁਪਹਿਰ ਦਾ ਖਾਣਾ ਖਾਣ ਲਈ ਆਪਣੇ ਘਰ ਗਿਆ ਸੀ। ਦੁਕਾਨਦਾਰ ਨੇ ਆ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਚੋਰ ਦੀ ਸਾਰੀ ਕਰਤੂਤ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਚੋਰ ਸਿਰਫ 50 ਸੈਕੰਡ ’ਚ ਹੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ।

ਦੁਕਾਨ ਮਾਲਕ ਸੰਦੀਪ ਸਿੰਘ ਨੇ ਕਿਹਾ ਕਿ ਮੈਂ ਜਦੋਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਆ ਕੇ ਵੇਖਿਆ ਤਾਂ ਦੁਕਾਨ ਦਾ ਮੇਨ ਗੇਟ ਦਾ ਲਾਕ ਤੋੜ ਕੇ ਅੰਦਰੋਂ 8 ਮੋਬਾਇਲ ਅਤੇ 25 ਹਜ਼ਾਰ ਦੀ ਨਕਦੀ ਲੈ ਕੇ ਚੋਰ ਭੱਜ ਗਿਆ। ਨਾਭਾ ਕੋਤਵਾਲੀ ਦੇ ਇੰਚਾਰਜ ਹੈਰੀ ਬੋਪਾਰਾਏ ਨੇ ਕਿਹਾ ਕਿ ਸਾਡੇ ਕੋਲ ਮੋਬਾਇਲ ਦੀ ਦੁਕਾਨ ’ਤੇ ਚੋਰੀ ਦੀ ਕੰਪਲੇਟ ਆਈ ਹੈ। ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News