ਮੋਬਾਇਲ ਨੇ ਲਈ ਇਕ ਹੋਰ ਵਿਅਕਤੀ ਦੀ ਜਾਨ

Thursday, Mar 12, 2020 - 04:04 PM (IST)

ਮੋਬਾਇਲ ਨੇ ਲਈ ਇਕ ਹੋਰ ਵਿਅਕਤੀ ਦੀ ਜਾਨ

ਪਟਿਆਲਾ (ਇੰਦਰਜੀਤ ਬਖਸ਼ੀ): ਪਟਿਆਲਾ ਦੇ 23 ਨੰਬਰ ਫਾਟਕ ਕੋਲ ਅੱਜ ਇਕ ਵਿਅਕਤੀ ਦੇ ਟਰੇਨ ਦੀ ਚਪੇਟ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਮੁਤਾਬਕ ਇਹ ਵਿਅਕਤੀ ਨੇੜੇ ਗੁਰਦੁਆਰਾ ਸਾਹਿਬ ਤੋਂ ਪੈਦਲ ਘਰ ਜਾ ਰਿਹਾ ਸੀ ਤਾਂ ਉਸ ਸਮੇਂ ਇਹ ਫੋਨ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਅਤੇ ਇਸ ਦਾ ਪੈਰ ਲਾਈਨ ਦੇ 'ਚ ਫਸਣ ਕਾਰਨ ਇਹ ਟਰੇਨ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਇਸ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਪਰਮਜੀਤ ਦੱਸਿਆ ਜਾ ਰਿਹਾ ਹੈ ਅਤੇ ਇਹ ਪੀ.ਐੱਨ.ਬੀ. ਬੈਂਕ 'ਚ ਕੰਮ ਕਰਦਾ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

ਦੂਜੇ ਪਾਸੇ ਮ੍ਰਿਤਕ ਦੇ ਗੁਆਂਢੀ ਦੇ ਮੁਤਾਬਕ ਇਹ ਵਿਅਕਤੀ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦਾ ਸੀ ਅਤੇ ਅੱਜ ਇਸ ਦੀ ਟਰੇਨ ਹਾਦਸੇ 'ਚ ਮੌਤ ਹੋ ਗਈ ਹੈ। ਉਨ੍ਹਾਂ ਮੁਤਾਬਕ ਇਹ ਪੀ.ਐੱਨ.ਬੀ. ਬੈਂਕ 'ਚ ਲੱਗੇ ਹੋਏ ਹਨ ਅਤੇ ਪਟਿਆਲਾ ਦੀ ਮਜੀਠੀਆ ਇਨਕਲੇਵ 'ਚ ਰਹਿੰਦੇ ਹਨ।

ਇਹ ਵੀ ਪੜ੍ਹੋ: ਦੁਬਈ 'ਚ ਫਸੀ ਪੰਜਾਬ ਦੀ ਇਕ ਹੋਰ ਧੀ


author

Shyna

Content Editor

Related News