ਵਿਧਾਇਕ ਕੁਲਵੰਤ ਸਿੱਧੂ ਨੇ ਪਟਵਾਰਖ਼ਾਨੇ ਤੇ ਤਹਿਸੀਲ 'ਚ ਮਾਰਿਆ ਛਾਪਾ, ਪਟਵਾਰੀ ਗੈਰ-ਹਾਜ਼ਰ ਪਾਇਆ
Tuesday, May 16, 2023 - 01:02 PM (IST)

ਲੁਧਿਆਣਾ (ਨਰਿੰਦਰ) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ 'ਚ ਬਦਲਾਅ ਕਰਨ ਤੋਂ ਬਾਅਦ ਅੱਜ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਪਿੰਡ ਗਿੱਲ ਸਥਿਤ ਪਟਵਾਰਖ਼ਾਨੇ ਅਤੇ ਤਹਿਸੀਲ 'ਤੇ ਛਾਪਾ ਮਾਰਿਆ ਗਿਆ। ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਇਕ ਪਟਵਾਰੀ ਗੈਰ-ਹਾਜ਼ਰ ਪਾਇਆ ਗਿਆ। ਉਸ ਕੋਲ ਇਕ ਪਟਵਾਰਖ਼ਾਨੇ ਦਾ ਵਾਧੂ ਚਾਰਜ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਰਾਸ਼ਨ ਡਿਪੂ ਅਪਲਾਈ ਕਰਨ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ
ਜਦੋਂ ਉਸ ਨੂੰ ਫੋਨ ਕੀਤਾ ਗਿਆ ਤਾਂ ਪਟਵਾਰੀ ਨੇ ਕਿਹਾ ਕਿ ਉਹ ਦੂਜੇ ਪਟਵਾਰਖ਼ਾਨੇ 'ਚ ਹੈ। ਇਸ ਤੋਂ ਬਾਅਦ ਉਸ ਨੂੰ ਆਪਣੀ ਲੁਕੇਸ਼ਨ ਭੇਜਣ ਲਈ ਕਿਹਾ ਗਿਆ ਪਰ ਜਦੋਂ ਕਰੀਬ 15 ਮਿੰਟਾਂ ਬਾਅਦ ਵੀ ਉਸਨੇ ਲੋਕੇਸ਼ਨ ਨਹੀਂ ਭੇਜੀ ਤਾਂ ਮੁੜ ਕੇ ਫੋਨ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਧੀਆਂ ਦੇ ਵਿਆਹ 'ਤੇ 'ਸ਼ਗਨ' ਲੈਣ ਦੇ ਚਾਹਵਾਨ ਗਰੀਬ ਪਰਿਵਾਰ ਜਲਦੀ ਕਰਨ ਨਹੀਂ ਤਾਂ..
ਉਸਨੇ ਦੱਸਿਆ ਕਿ ਉਹ ਬੀਮਾਰ ਹੋਣ ਕਰਕੇ ਆਪਣੇ ਪਿੰਡ 'ਚ ਹੈ। ਵਿਧਾਇਕ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਪਟਵਾਰੀ ਕੋਲੋਂ ਵਾਧੂ ਚਾਰਜ ਵਾਪਸ ਲਏ ਜਾਣ ਲਈ ਕਹਿਣਗੇ। ਬਾਕੀ ਸਾਰਾ ਸਟਾਫ਼ ਦਫ਼ਤਰ 'ਚ ਸਮੇਂ 'ਤੇ ਮੌਜੂਦ ਪਾਇਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ