ਵਿਧਾਇਕ ਕੁਲਬੀਰ ਜ਼ੀਰਾ ਨੂੰ ਸਮਾਗਮ ਦੌਰਾਨ ਦਿੱਤਾ ਮੰਗ ਪੱਤਰ
Sunday, Jan 28, 2018 - 04:16 PM (IST)

ਜ਼ੀਰਾ (ਅਕਾਲੀਆਂ ਵਾਲਾ) - ਪਿੰਡ ਮਰਖਾਈ ਵਿਖੇ ਨਗਰ ਨਿਵਾਸੀਆਂ ਵੱਲੋ ਗੁਰਦੁਆਰਾ ਸਾਹਿਬ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਇਹ ਸਮਾਗਮ ਸਰਬੱਤ ਦੇ ਭਲੇ ਲਈ ਅਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਹਲਕੇ ਦੀ ਪ੍ਰਤੀਨਿਧਤਾ ਮਿਲਣ 'ਤੇ ਕਰਵਾਇਆ ਹੈ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਸਮਾਗਮ 'ਚ ਦਲਵਿੰਦਰ ਸਿੰਘ ਗੋਸ਼ਾ ਮਰੂੜ, ਸਰਦੂਲ ਸਿੰਘ ਮਰਖਾਈ, ਜਥੇ. ਹਰਮੰਦਰ ਸਿੰਘ, ਕਮਲਜੀਤ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਮਾਸਟਰ ਗੁਰਮੇਜ ਸਿੰਘ ਆਦਿ ਮੈਂਬਰ ਹਾਜ਼ਰ ਸਨ। ਇਸ ਦੌਰਾਨ ਵਿਧਾਇਕ ਕੁਲਬੀਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਹਲਕੇ ਦੇ ਲੋਕਾਂ ਨੇ ਜੋ ਸੇਵਾ ਸੌਂਪੀ ਹੈ, ਮੈਂ ਇਸਦਾ ਕਰਜ਼ ਹਲਕੇ ਦਾ ਸਰਵ ਪੱਖੀ ਵਿਕਾਸ ਕਰਕੇ ਉਤਾਰਾਗਾਂ। ਪਿੰਡ ਵਾਸੀਆਂ ਵੱਲੋਂ ਸਰਦੂਲ ਸਿੰਘ ਮਰਖਾਈ ਸੀਨੀਅਰ ਕਾਂਗਰਸੀ ਆਗੂ ਅਤੇ ਦਲਵਿੰਦਰ ਸਿੰਘ ਗੋਸ਼ਾ ਮਰੂੜ ਨੇ ਵਿਧਾਇਕ ਜ਼ੀਰਾ, ਲਖਵਿੰਦਰ ਸਿੰਘ ਜੌੜਾ ਹਲਕਾ ਪ੍ਰਧਾਨ, ਗੁਰਮੀਤ ਸਿੰਘ ਜੱਟਾ ਵਾਲੀ ਨੂੰ ਇੱਥੇ ਪਹੁੰਚਣ 'ਤੇ ਯਾਦਗਰੀ ਚਿੰਨ ਭੇਂਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਵੀ ਭੇਂਟ ਕੀਤਾ।
ਇਹ ਹਨ ਮੰਗਾਂ
. 1904 ਵਿਚ ਬਣੇ ਸਰਕਾਰੀ ਸਕੂਲ ਨੂੰ ਅਪਗਰੇਡ ਕੀਤਾ ਜਾਵੇ।
. ਪਿੰਡ ਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਮੋਟਰ ਕਨੇਕਸ਼ਨ ਦਿੱਤਾ ਜਾਵੇ।
. ਪਿੰਡ ਦੀ ਫਿਰਨੀ ਨਾਲ ਲੰਘਦੀਆਂ 66 ਕੇ.ਵੀ. ਹਾਈ ਵੋਲਟਜ਼ ਐਲੂਮੀਨੀਅਮ ਤਾਰਾਂ ਉਤਾਰ ਕੇ ਕੇਵਲ ਤਾਰਾਂ ਪਾਈਆਂ ਜਾਣ।
. ਫਿਰੋਜ਼ਪੁਰ ਰੋਡ ਤੋਂ ਗੁਰਦੁਆਰਾ ਸਾਹਿਬ ਤੱਕ ਕੱਚੀ ਸੜਕ ਨੂੰ ਪੱਕਾ ਕੀਤਾ ਜਾਵੇ।
. ਨਹਿਰੀ ਪਾਣੀ ਦੀ ਸਪਲਾਈ ਢੁਕਵੇਂ ਸਮੇਂ ਅਤੇ ਯਕੀਨੀ ਬਣਾਈ ਜਾਵੇ।