ਵਿਧਾਇਕ ਢਿੱਲੋਂ ਵੱਲੋਂ ਮਾਛੀਵਾੜਾ ਸਾਹਿਬ ਦੇ ਨਵੇਂ ਫੀਡਰ ਦਾ ਉਦਘਾਟਨ
Thursday, Nov 12, 2020 - 02:25 PM (IST)
ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਅੱਜ 66 ਕੇ. ਵੀ. ਸਬ-ਸਟੇਸ਼ਨ ਮਾਛੀਵਾੜਾ ਸਾਹਿਬ ਤੋਂ ਚੱਲਦੇ ਨਵੇਂ ਫੀਡਰ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਿਜਲੀ ਕੱਟਾਂ ਤੇ ਹੋਰ ਸਮੱਸਿਆਵਾਂ ਤੋਂ ਨਿਜ਼ਾਤ ਮਿਲੇਗੀ। ਨਵੇਂ ਫੀਡਰ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਢਿੱਲੋਂ ਨੇ ਦੱਸਿਆ ਕਿ ਪਹਿਲਾਂ ਚਰਨ ਕੰਵਲ ਸਾਹਿਬ ਤੇ ਮਾਛੀਵਾੜਾ ਸ਼ਹਿਰ ਨਾਮ ਦੇ ਦੋ 11-11 ਕੇ. ਵੀ. ਦੇ ਫੀਡਰ ਚੱਲਦੇ ਸਨ, ਜਿਨ੍ਹਾਂ ਉਪਰ ਕਾਫ਼ੀ ਲੋਡ ਸੀ।
ਉਨ੍ਹਾਂ ਦੱਸਿਆ ਕਿ ਕਿਤੇ ਵੀ ਬਿਜਲੀ ਸਪਲਾਈ ’ਚ ਖ਼ਰਾਬੀ ਪੈਣ ’ਤੇ ਸਾਰੇ ਸ਼ਹਿਰ ਦੀ ਬਿਜਲੀ ਪ੍ਰਭਾਵਿਤ ਹੁੰਦੀ ਸੀ ਅਤੇ ਅੱਜ ਇੱਕ ਨਵਾਂ ਗਨੀ ਖਾਂ ਨਬੀ ਖਾਂ ਨਾਮ ਦਾ 11 ਕੇ. ਵੀ. ਫੀਡਰ ਚਾਲੂ ਕੀਤਾ ਗਿਆ ਹੈ. ਜਿਸ ਦਾ ਸ਼ਹਿਰ ਵਾਸੀਆਂ ਨੂੰ ਕਾਫ਼ੀ ਲਾਭ ਮਿਲੇਗਾ। ਵਿਧਾਇਕ ਢਿੱਲੋਂ ਨੇ ਦੱਸਿਆ ਕਿ ਸ਼ਹਿਰ ’ਚ ਬਿਜਲੀ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਵੱਲੋਂ 2.50 ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ, ਜਿਸ ’ਚ ਹੁਣ ਤੱਕ 2.11 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਮਾਛੀਵਾੜਾ ’ਚ 33 ਨਵੇਂ ਟਰਾਂਸਫਾਰਮਰ, 35 ਕਿਲੋਮੀਟਰ ਐੱਲ. ਟੀ. ਲਾਈਨ ਅਤੇ 33 ਕਿਲੋਮੀਟਰ ਐੱਚ. ਟੀ. ਲਾਈਨ ਵਿਛਾਈ ਗਈ ਹੈ, ਜਿਸ ਨਾਲ ਸਾਰੇ ਸ਼ਹਿਰ ’ਚ ਜੋ ਸਪਲਾਈ ਦੌਰਾਨ ਤਕੀਨੀਕੀ ਖ਼ਰਾਬੀ ਆਉਂਦੀ, ਉਹ ਹੁਣ ਨਹੀਂ ਆਵੇਗੀ। ਇਸ ਮੌਕੇ ਐੱਸ. ਡੀ. ਓ. ਅਮਨ ਗੁਪਤਾ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਸ਼ਕਤੀ ਆਨੰਦ, ਕਸਤੂਰੀ ਲਾਲ ਮਿੰਟੂ (ਦੋਵੇਂ ਪ੍ਰਦੇਸ਼ ਸਕੱਤਰ), ਜੇ. ਪੀ. ਸਿੰਘ ਮੱਕੜ, ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਐਡਵੋਕੇਟ ਕਪਿਲ ਆਨੰਦ, ਪਰਮਜੀਤ ਪੰਮੀ, ਬਲਵਿੰਦਰ ਰਾਏ ਸੋਨੀ, ਪਰਮਿੰਦਰ ਸਿੰਘ ਨੋਨਾ (ਸਾਰੇ ਕੌਂਸਲਰ), ਚੇਅਰਮੈਨ ਸੁਖਵੀਰ ਸਿੰਘ ਪੱਪੀ, ਸਰਪੰਚ ਜਸਦੇਵ ਸਿੰਘ ਬਿੱਟੂ, ਚੇਤਨ ਕੁਮਾਰ, ਬਿੱਟੂ ਸਚਦੇਵਾ, ਲਾਭ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ (ਦੋਵੇਂ ਜੇ.ਈ), ਰਾਮੇਸ਼ ਸਿੰਘ, ਰਾਜ ਕੁਮਾਰ, ਜਸਵੀਰ ਸਿੰਘ, ਗੁਰਸ਼ਰਨ ਸਿੰਘ, ਗੁਰਵਿੰਦਰ ਸਿੰਘ, ਸਵਰਨ ਸਿੰਘ, ਕਰਮਜੀਤ ਸਿੰਘ ਵੀ ਮੌਜੂਦ ਸਨ।