ਜਲਦ ਭਾਰਤ ਲਿਆਂਦੀ ਜਾਵੇਗੀ ਅਮ੍ਰਿਤਪਾਲ ਦੀ ਮ੍ਰਿਤਕ ਦੇਹ : ਧਰਮਵੀਰ ਗਾਂਧੀ
Thursday, Mar 22, 2018 - 07:54 PM (IST)

ਪਟਿਆਲਾ — ਪਟਿਆਲਾ ਦੇ ਨੌਜਵਾਨ ਵਿਦਿਆਰਥੀ ਅਮ੍ਰਿਤਪਾਲ ਦੀ ਟਰਾਂਟੋ 'ਚ ਹੋਈ ਮੌਤ 'ਤੇ ਵਿਧਾਇਕ ਧਮਰਵੀਰ ਗਾਂਧੀ ਨੇ ਦੁੱਖ ਪ੍ਰਗਟ ਕੀਤਾ ਹੈ। ਧਰਮਵੀਰ ਗਾਂਧੀ ਨੇ ਆਪਣੇ ਫੇਸਬੁੱਕ ਪੇਜ 'ਤੇ ਉਕਤ ਵਿਦਿਆਰਥੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੈਨੇਡੀਅਨ ਅੰਬੈਸੀ ਵਲੋਂ ਅਮ੍ਰਿਤਪਾਲ ਦੀ ਮ੍ਰਿਤਕ ਦੇਹ ਸਰਕਾਰੀ ਖਰਚੇ 'ਤੇ ਭਾਰਤ ਭੇਜੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਵਲੋਂ ਯਕੀਨ ਦੁਆਇਆ ਗਿਆ ਹੈ ਕਿ ਅਮ੍ਰਿਤਪਾਲ ਦੀ ਮ੍ਰਿਤਕ ਦੇਹ 2-3 ਦਿਨ 'ਚ ਦਿੱਲੀ ਪਹੁੰਚ ਜਾਵੇਗੀ।
ਉਨ੍ਹਾਂ ਪੀੜਤ ਪਰਿਵਾਰ ਨਾਲ ਜਿਥੇ ਡੂੰਘੀ ਹਮਦਰਦੀ ਜਤਾਈ, ਉਥੇ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਵਿਦੇਸ਼ ਸਕੱਤਰ ਸਤੀਸ਼ ਗੁਪਤਾ ਦਾ ਫੌਰੀ ਹਰਕਤ 'ਚ ਆਉਣ ਤੇ ਧੰਨਵਾਦ ਵੀ ਕੀਤਾ।