ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਤੇ ਦਵਿੰਦਰ ਘੁਬਾਇਆ ਵੱਲੋਂ ਇੱਕ-ਦੂਜੇ ''ਤੇ ''ਤੁਹਮਤਬਾਜ਼ੀ'' ਸ਼ੁਰੂ

Monday, Mar 15, 2021 - 06:19 PM (IST)

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਤੇ ਦਵਿੰਦਰ ਘੁਬਾਇਆ ਵੱਲੋਂ ਇੱਕ-ਦੂਜੇ ''ਤੇ ''ਤੁਹਮਤਬਾਜ਼ੀ'' ਸ਼ੁਰੂ

ਜਲਾਲਾਬਾਦ (ਟਿੰਕੂ ਨਿਖੰਜ): ਪਿਛਲੇ ਦਿਨੀਂ ਹੋਈ ਸ਼੍ਰੋਮਣੀ ਅਕਾਲੀ ਦੀ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਬਿਆਨਾਂ ’ਚ ਕਾਂਗਰਸੀ ਵਿਧਾਇਕਾਂ ’ਤੇ ਦੋਸ਼ ਲਗਾਏ ਸਨ ਕਿ ਕਾਂਗਰਸ ਦੇ ਵਿਧਾਇਕ ਆਪਣੀਆਂ ਟਾਈਲ ਫ਼ੈਕਟਰੀਆਂ ਲਗਾ ਕੇ ਮਨਰੇਗਾ ਸਕੀਮ ਦੇ ਪੈਸੇ ਦਾ ਗ਼ਬਨ ਕਰ ਰਹੇ ਹਨ। ਸੁਖਬੀਰ ਬਾਦਲ ਦੇ ਬਿਆਨ ਤੋਂ ਤਲਖ਼ੀ ਖਾਂਦੇ ਹੋਏ ਫ਼ਾਜ਼ਿਲਕਾ ਦੇ ਵਿਧਾਇਕ ਨੇ ਅੱਜ ਸੁਖਬੀਰ ਸਿੰਘ ਬਾਦਲ ਤੇ ਵਰ੍ਹਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਨੇ ਖ਼ੁਦ ਪੰਜਾਬ ਲੁੱਟਿਆ ਹੈ ਅਤੇ ਆਪ ਖ਼ੁਦ ਚੋਰ ਹਨ ਅਤੇ ਉਸ ਨੂੰ ਸਾਰੇ ਚੋਰ ਹੀ ਵਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ: ਬੇਰਹਿਮ ਅਧਿਆਪਕ, 6ਵੀਂ 'ਚ ਪੜ੍ਹਦੇ ਬੱਚੇ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ, ਘਰ ਪਹੁੰਚਦਿਆਂ ਹੀ ਹੋਇਆ ਬੇਹੋਸ਼ (ਵੀਡੀਓ)

ਘੁਬਾਇਆ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਫ਼ਾਜ਼ਿਲਕਾ ’ਚ ਵਿਕਾਸ ਦੇ ਜੋ ਕੰਮ ਕਰਵਾਏ ਗਏ ਹਨ ਉਹ ਕਦੇ ਵੀ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇੱਟਾਂ, ਟਾਈਲਾਂ ਦੀ ਗੱਲ ਕਰਦਾ ਹੈ ਉਹ ਤਾਂ ਮੇਰੇ ਪਿਤਾ ਜੀ ਸ.ਸ਼ੇਰ ਸਿੰਘ ਘੁਬਾਇਆ ਸ਼ੁਰੂ ਤੋਂ ਹੀ ਸਾਡਾ ਆਪਣਾ ਕਾਰੋਬਾਰ ਕਰ ਰਹੇ ਹਨ। ਸੁਖਬੀਰ ਬਾਦਲ ਨੂੰ ਪੂਰੇ ਪੰਜਾਬ ਤੋਂ ਕੋਈ ਯੋਗ ਉਮੀਦਵਾਰ ਨਹੀਂ ਲੱਭ ਰਿਹਾ ਸੀ ਅਤੇ ਕਦੇ ਉਹ ਲੰਬੀ ’ਚ ਮੀਟਿੰਗਾਂ ਕਰ ਰਿਹਾ ਹੈ ਅਤੇ ਕਦੇ ਜਲਾਲਾਬਾਦ ’ਚ ਐਲਾਨ ਕਰ ਰਿਹਾ ਹੈ ਪਤਾ ਨਹੀਂ ਕਿ ਉਹ ਖਾਂਧਾ ਹੈ ਜਿੱਥੇ ਵੀ ਜਾ ਕੇ ਰੈਲੀ ਕਰਦਾ ਹੈ ਉੱਥੇ ਹੀ ਆਪਣੇ ਆਪ ਨੂੰ ਉਮੀਦਵਾਰ ਕਹਿੰਦਾ ਹੈ ।

ਇਹ ਵੀ ਪੜ੍ਹੋ: ਸੰਗਰੂਰ ਦੀ ਪੰਚਾਇਤ ਦਾ ਅਨੋਖਾ ਫ਼ੈਸਲਾ, ਬੱਚਿਆਂ ਨੂੰ ਛੋਟੀ ਜਿਹੀ ਗ਼ਲਤੀ ਦੀ ਦਿੱਤੀ ਤਾਲਿਬਾਨੀ ਸਜ਼ਾ (ਵੀਡੀਓ)


author

Shyna

Content Editor

Related News